ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ) – ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਚਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ 2019 ਦੇ 13ਵੇਂ ਦਿਨ ਖ਼ਾਲਸਾ ਕਾਲਜ ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦਾ ਲਿਖਿਆ ਅਤੇ ਈਮੈਨੂਅਲ ਸਿੰਘ ਵੱਲੋਂ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਸੋਂਕਣ’ ਵਿਰਸਾ ਵਿਹਾਰ ਦੇ ਭਾਅ ਜੀ ਗੁਰਸ਼ਰਨ ਸਿੰਘ ਓਪਨ ਏਅਰ ਥੀਏਟਰ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਨਾਟਕ ‘ਸੋਂਕਣ’ ਬਲਵੰਤ ਗਾਰਗੀ ਦਾ ਲਿਖਿਆ ਨਾਟਕ ਬਹੁਤ ਹੀ ਗੁੰਝਲਦਾਰ ਕਹਾਣੀ ਵਿਚੋਂ ਗੁਜ਼ਰਦਾ ਹੈ। ਇਸ ਨਾਟਕ ਦਾ ਸਬੰਧ ਪੰਜਾਬ ਦੇ ਕਿਸੇ ਵੀ ਪਿੰਡ ਦੇ ਘਰ ਨਾਲ ਹੋ ਸਕਦਾ ਏ, ਜਿਥੇ ਅੰਧਵਿਸ਼ਵਾਸ਼ ਭਾਰੂ ਏ।ਇਹ ਨਾਟਕ ਇਕ ਧੀਅ ਤੇ ਇਕ ਮਾਂ ਦੀਆਂ ਅਧੂਰੀਆਂ ਖਾਹਿਸ਼ਾਂ ਦੀ ਕਹਾਣੀ ਹੈ, ਇਕ ਧੀਅ ਦੇ ਅਧਿਕਾਰ ਦੀ ਕਹਾਣੀ ਹੈ, ਇਕ ਧੀ ਨਾਲ ਹੋਏ ਵਿਤਕਰੇ ਦੀ ਕਹਾਣੀ ਹੈ, ਇਕ ਸਕੀ ਮਾਂ ਜਦੋਂ ਧੀ ਤੇ ਪੁੱਤ ਦੇ ਵਿਚਕਾਰ ਵਿਤਕਰਾ ਕਰਦੀ ਹੈ ਤਾਂ ਉਸ ਵੇਲੇ ਅਜਿਹੀਆਂ ਸਥਿਤੀਆਂ ਉਤਪੰਨ ਹੁੰਦੀਆਂ ਹਨ, ਜੋ ਸਮਾਜ ਨੂੰ ਪ੍ਰਵਾਨ ਨਹੀਂ।ਵਰਜ਼ਿਤ ਰਿਸ਼ਤੀਆਂ ਦੀ ਕਹਾਣੀ ਹੈ ‘ਸੋਂਕਣ’।ਇਹ ਨਾਟਕ ਬਲਵੰਤ ਗਾਰਗੀ ਦੇ ਸਭ ਨਾਟਕਾਂ ਤੋਂ ਵੱਖਰਾ ਹੈ।ਨਾਟਕ ਵਿੱਚ ਬੇਬਾਕ ਟਿਪਣੀਆਂ ਅਤੇ ਬੋਲਡ ਡਾਇਲਾਗ ਹਨ।ਸਮਾਜ ਵੱਲੋਂ ਅਪ੍ਰਵਾਨ ਇੱਕ ਮਾਂ ਦੇ ਰਿਸ਼ਤੀਆਂ ਦੀ ਕਹਾਣੀ ਹੈ।ਅੰਦਰ ਮਰ ਹੋਈ ਧੀਅ ਬੋਲਦੀ ਹੈ, ਤੇ ਆਪਣੇ ਹੱਕਾਂ ਦੀ ਗੱਲ ਕਰਦੀ ਹੈ ਮਾਂ ਪੁੱਤ ਦਾ ਰਿਸ਼ਤਾ ਬਦਲ ਜਾਂਦਾ ਹੈ, ਭੈਣ ਭਰਾ ਦੇ ਰਿਸ਼ਤੇ `ਤੇ ਵੀ ਪ੍ਰਸ਼ਨ ਚਿੰਨ ਲੱਗ ਜਾਂਦਾ ਹੈ ਤੇ ਨਾਟਕ ਦਾ ਸ਼ਿਖਰ ਸੱਸ ਹਥੋਂ ਨੰੂਹ ਦੇ ਕਤਲ ਨਾਲ ਹੰੁਦਾ ਹੇ।ਇਹ ਨਾਟਕ ਤਰਕਸ਼ੀਲ ਲਹਿਰ ਦੇ ਪਹਿਲੇ ਨਾਟਕਾਂ ਵਿੱਚੋਂ ਇਕ ਹੈ। ਔਰਤ ਦੇ ਅੰਦਰਲੇ ਦਰਦ ਦੀ ਕਹਾਣੀ, ਅਜਿਹਾ ਦਰਦ ਜਿਸ ਨੂੰ ਸਿਰਫ਼ ਉਹ ਭੂਤਾਂ ਚੜੇਲਾਂ ਦੇ ਬਹਾਨੇ ਰਾਹੀਂ ਹੀ ਦੱਸ ਸਕਦੀ ਹੈ, ਕਿਉਂਕਿ ਪਰਿਵਾਰਕ ਰਿਸ਼ਤੇ ਦੇ ਬੰਦਿਸ਼ਾਂ ਔਰਤ ਦੇ ਅੰਦਰ ਸਬਰ ਤੇ ਦਰਦ ਨੂੰ ਬਾਹਰ ਨਹੀਂ ਆਉਣ ਦਿੰਦੇ।
ਨਾਟਕ ਵਿੱਚ ਸਮਰੀਤ ਕੌਰ, ਅਕਸ਼ਦੀਪ, ਮਾਰਕਸ, ਜਗਾ, ਐਮ.ਪੀ ਮਸੀਹ, ਕਾਲਾ ਅਫ਼ਗਾਨਾ, ਵਿੱਕੀ, ਮਨਦੀਪ ਸਿੰਘ, ਨਵਰਾਜ, ਧਿਆਨ ਚੰਦ, ਸੁਖਮਨ, ਤਰਨਦੀਪ ਸਿੰਘ, ਰਵੀ ਕੁਮਾਰ, ਗੁਰਪ੍ਰੀਤ ਸਿੰਘ, ਸੁਖਮਨ, ਕਰਨਵੀਰ ਸਿੰਘ ਆਦਿ ਨੇ ਭੂਮਿਕਾਵਾਂ ਨਿਭਾਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …