ਨਵੀਂ ਦਿੱਲੀ, 17 ਮਾਰਚ ( ਪੰਜਾਬ ਪੋਸਟ ਬਿਊਰੋ) – ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮਨੋਹਰ ਪਾਰੀਕਰ ਦੀ ਮੌਤ `ਤੇ ਦੁੱਖ ਜਤਾਇਆ ਹੈ।ਜਾਰੀ ਟਵੀਟ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਗੋਆ ਦੇ ਮੁੱਖ ਮੰਤਰੀ ਦੀ ਮੌਤ ਦੀ ਖਬਰ ਸੁਣ ਕੇ ਉਨਾਂ ਨੂੰ ਸਦਮਾ ਲੱਗਾ ਹੈ, ਜੋ ਤਕਰੀਬਨ ਇੱਕ ਸਾਲ ਤੱਕ ਬਿਮਾਰੀ ਨਾਲ ਬਹਾਦਰੀ ਨਾਲ ਜੂਝਦੇ ਰਹੇ।ਮਨੋਹਰ ਪਾਰੀਕਰ ਪਾਰਟੀ ਪੱਧਰ ਤੋਂ ਉਪਰ ਸਤਿਕਾਰੇ ਜਾਂਦੇ ਸਨ ਅਤੇ ਗੋਆ ਦੇ ਹੋਣਹਾਰ ਪੁੱਤਰ ਸਨ।ਉਹ ਇਸ ਦੁੱਖ ਦੀ ਘੜੀ ਪਾਰੀਕਰ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …