ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ)- ਪੰਜਾਬ ਭਰ ਤੋਂ ਇਲਾਵਾ ਪਏ ਭਾਰੀ ਦੇ ਅਤੇ ਜੰਮੂ ਕਸ਼ਮੀਰ ਵਿੱਚ ਹੋਈ ਭਾਰੀ ਮੁਸਲਾਦਾਰ ਮੀਂਹ ਦਾ ਪਾਣੀ ਰਮਦਾਸ ਦੇ ਪਿੰਡ ਘੋਣੇਵਾਲ ਅਧੀਨ ਆਉਂਦੇ ਧੁਸੀ ਬੰਨ੍ਹ ਵਿੱਚ ਆਉਣ ਦਾ ਜਾਇਜਾ ਲੈਣ ਲਈ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਸ. ਗੁਰਜੀਤ ਸਿੰਘ ਔਜਲਾ ਦੀ ਅਗਵਾਈ ਵਿੱਚ ਹਰਪਾਲ ਸਿੰਘ ਖਾਨੋਵਾਲ ਅਤੇ ਰਾਜਬੀਰ ਸਿੰਘ (ਦੋਨੋਂ ਬਲਾਕ ਪ੍ਰਧਾਨ ) ਦੀ ਟੀਮ ਨਾਲ ਦੋਰਾ ਕੀਤਾ। ਇਸ ਮੌਕੇ ਪੀ.ਪੀ.ਸੀ.ਸੀ. ਦੇ ਜਨਰਲ ਸਕੱਤਰ, ਸਾਬਕਾ ਵਿਧਾਇਕ ਅਤੇ ਹਲਕਾ ਅਜਨਾਲਾ ਦੇ ਇੰਚਾਰਜ ਸ. ਹਰਪ੍ਰਤਾਪ ਸਿੰਘ ਅਜਨਾਲਾ ਹੀ ਮੋਜੂਦ ਸਨ। ਔਜਲਾ ਤੇ ਅਜਨਾਲਾ ਨੇ ਕਿਹਾ ਕਿ ਉਹ ਇਹ ਧੂਸੀ ਬੰਨ ਕਾਰਨ ਹਰ ਸਾਲ ਹੋਣ ਵਾਲੇ ਕਾਰਨਾ ਦਾ ਪਤਾ ਕਰਨ ਆਏੇ ਹਨ। ਜਿਸ ਨੂੰ ਉਹ ਅੰਮ੍ਰਿਤਸਰ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆ ਕੇ ਇਸ ਸਮਸਿਆਵਾ ਦਾ ਪਾਰਲੀਮੈਂਟ ਹੱਲ ਪੱਕੇ ਤੋਰ ‘ਤੇ ਹੱਲ ਕਰਵਾਉਣ ਲਈ ਜੋਰ ਦੇਣਗੇ। ਸ. ਅਜਨਾਲਾ ਨੇ ਕਿਹਾ ਕਿ ਇਸ ਧੁਸੀ ਬੰਨ ਗੁਰਦਾਸਪੁਰ ਦਾ ਪਿੰਡ ਧਰਮਕੋਟ ਤੋਂ ਅਜਨਾਲੇ ਦਾ ਪਿੰਡ ਹੀਸਾਨ ਦੇ ਵਿੱਚਕਾਰ ਦਾ ਹਿੱਸਾ ਧੁਸੀ ਬੰਨ ਨੀਵਾਂ ਹੋਣ ਕਾਰਨ ਕਈ ਵਾਰ ਪਾਕਿਸਤਾਨ ਵਲੋਂ ਛੱਡੇ ਜਾਂਦੇ ਪਾਣੀ ਕਾਰਨ ਦੋਹਾਂ ਪਾਸਿਆਂ ਤੋਂ ਮਾਰ ਝੱਲਣੀ ਪੈਂਦੀ ਹੈ। ਇਸ ਮੌਕੇ ਸ. ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਧੁੱਸੀ ਬੰਨ੍ਹ ਵਿੱਚ ਹਰ ਸਾਲ ਭਾਵੇਂ ਕਾਰਨ ਕੋਈ ਵੀ ਹੋਵੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਧੁਸੀ ਬੰਨ੍ਹ ਤੋਂ ਅਗੇ ਜਮੀਨ ਵਾਲੇ ਕਿਸਾਨਾਂ ਲਈ ਆਰਮੀ ਸਟੇਸ਼ਨ ਬਣਵਾਏ ਤਾਂ ਕਿ ਅਗਾਂਹ ਤੋਂ ਹੜ੍ਹ ਆਉਣ ‘ਤੇ ਉਨ੍ਹਾਂ ਨੂੰ ਸਮੇਂ ਸਿਰ ਸੂਚਨਾ ਦੇ ਕੇ ਉਨ੍ਹਾਂ ਆਉਣ ਵਾਲੀ ਸਮੱਸਿਆ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਕਿਹਾ ਧੁਸੀ ਬੰਨ੍ਹ ਦੇ 4 ਕਿਲੋਮੀਟਰ ਦੇ ਏਰੀਏ ਨੂੰ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਹਰਬੀਰ ਸਿੰਘ ਬੱਬਲੂ ਸਿੱਧੀ, ਗੁਰਬੀਰ ਸਿੰਘ ਬਾਸਰਕੇ, ਗੁਰਪ੍ਰੀਤ ਸਿੰਘ ਬਾਸਰਕੇ ਭੈਣੀ, ਸੁਖਪਾਲ ਸਿੰਘ, ਕ੍ਰਿਪਾਲ ਸਿੰਘ ਗੋਲਡੀ, ਸੁਖਵੰਤ ਸਿੰਘ ਮਾਛੀਵਾਲਾ, ਅਮਨਦੀਪ ਸਿੰਘ ਝੰਡੇਰ, ਦਲਬੀਰ ਸਿੰਘ ਰਾਜਾ, ਗੁਰਮੁੱਖ ਸਿੰਘ ਮੋਹਨ ਭੰਡਾਰੀ, ਸੋਨੀ ਕੱਥੂਨੰਗਲ, ਸੁੱਖ ਕੰਦੋਵਾਲੀ, ਸਰਵਨ ਸਿੰਘ ਨਜਾਮਪੁਰਾ, ਗੁਰਪਾਲ ਸਿੰਘ ਬੱਲ, ਸਾਬਕਾ ਚੇਅਰਮੈਨ ਸੁਲਖਣ ਸਿੰਘ, ਗੁਰਪਿੰਦਰ ਸਿੰਘ ਮਾਹਲ ਆਦਿ ਮੋਜੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …