Wednesday, July 2, 2025
Breaking News

ਦਾਖਲਾ ਰੈਲੀ (ਮਿੰਨੀ ਕਹਾਣੀ)

        ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਨਾਮਾਤਰ ਹੀ ਹੋ ਰਹੇ ਸਨ। ਸਭ ਦੇਖ ਕੇ ਸਕੂਲ ਸਟਾਫ ਨੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਦਾਖਲਾ ਰੈਲੀ ਸ਼ੁਰੂ ਕੀਤੀ।ਬੱਚੇ ਲਾਈਨਾਂ ਵਿੱਚ ਵਧੀਆ ਤਰੀਕੇ ਨਾਲ ਤੁਰਦੇ ਜਾਂਦੇ ਤੇ ਅਵਾਜਾਂ ਕੱਸਦੇ, ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਓ-ਸਭੇ ਸਹੂਲਤਾਂ ਮੁਫਤ ਵਿੱਚ ਪਾਓ… ਆਦਿ।
               ਅਧਿਆਪਕ ਵੀ ਪਿੰਡ ਵਾਸੀਆਂ ਨੂੰ ਪ੍ਰੇਰ ਰਹੇ ਸਨ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਪੜਾਓ। ਜਦੋਂ ਬੱਚੇ ਰੈਲੀ ਕੱਢਦੇ ਸ਼ਹਿਰ ਵਾਲੇ ਮੋੜ ਵੱਲ ਪੁੱਜੇ ਤਾਂ ਅੱਗੋਂ ਸ਼ਹਿਰ ਵਾਲੇ ਵੱਡੇ ਕਾਨਵੈਂਟ ਸਕੂਲ ਦੀ ਵੈਨ ਬੱਚਿਆਂ ਨੂੰ ਦੇਖ ਹੌਲੀ ਹੋਈ ਤੇ ਰੁਕ ਗਈ।ਅਚਾਨਕ ਸ਼ੀਸਾ ਖੁੱਲਦਾ ਹੈ ਤੇ ਚਾਰ ਕੁ ਸਾਲ ਦਾ ਬੱਚਾ ਰੋ ਰੋ ਕੇ ਮੰਮਾਂ ਮੰਮਾਂ ਕਰਦਾ ਰੈਲੀ ਵਾਲੇ ਬੱਚਿਆਂ ਵੱਲ ਹੱਥ ਹਿਲਾ ਕੇ ਬੋਲਿਆ ,ਮੰਮਾਂ ਮੈਂ ਨਹੀ ਜਾਣਾ ਵੱਡੇ ਸਕੂਲ, ਉਥੇ ਨਹੀ ਦਿਲ ਲੱਗਦਾ…..।ਉਹ ਬੱਚਾ ਝੱਟ ਹੀ ਵੈਨ ਦੀ ਟਾਕੀ ਵਿੱਚੋਂ ਉੱਤਰ ਕੇ ਸਰਕਾਰੀ ਸਕੂਲ ਦੀ ਰੈਲੀ ਸੰਭਾਲ ਰਹੀ ਮੈਡਮ ਦੀ ਗੋਦੀ ਜਾ ਚੜ੍ਹਿਆ ਜੋ ਨੇੜਲੇ ਪਿੰਡੋਂ ਪੜਾਉਣ ਆਉਂਦੀ ਸੀ।ਇਸ ਘਟਨਾਕ੍ਰਮ ਨਾਲ ਵਿਅਰਥ ਜਿਹੀ ਲੱਗੀ ਸਰਕਾਰੀ ਸਕੂਲ ਵਾਲੀ ਰੈਲੀ ।
Balbir Babbi

 

 

ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)
ਮੋ- 70091 07300  

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply