ਕੀ ਵੋਟ ਦੀ ਕੀਮਤ ਸਿਰਫ ਚੰਦ ਕੁ ਰੁਪਏ ਜਾਂ ਸ਼ਰਾਬ ਦੀ ਬੋਤਲ ਹੈ?- ਨੌਸ਼ਹਿਰਵੀ
ਸਮਰਾਲਾ, 16 ਜੂਨ (ਪੰਜਾਬ ਪੋਸਟ – ਇੰਦਰਜੀਤ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੀ ਮਾਸਿਕ ਮੀਟਿੰਗ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਪੁੱਡਾ ਕੰਪਲੈਕਸ ਵਿਖੇ ਹੋਈ।ਮੀਟਿੰਗ ਵਿੱਚ ਖਮਾਣੋਂ ਅਤੇ ਮਾਛੀਵਾੜਾ ਇਕਾਈਆਂ ਦੇ ਅਹੁੱਦੇਦਾਰਾਂ ਨੇ ਵੀ ਹਿੱਸਾ ਲਿਆ।ਮੀਟਿੰਗ ਵਿੱਚ ਸਭ ਤੋਂ ਪਹਿਲਾਂ ਬੰਤ ਸਿੰਘ ਖਾਲਸਾ ਦੀ ਬੇਟੀ ਦੀ ਬੇ-ਵਕਤੀ ਮੌਤ ਉੱਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਉਪਰੰਤ ਪਿਛਲੇ ਮਹੀਨੇ ਦੌਰਾਨ ਨਿਪਟਾਏ ਗਏ ਤਿੰਨ ਕੇਸਾਂ ਬਾਰੇ ਦੱਸਿਆ ਗਿਆ।ਜੰਗ ਸਿੰਘ ਭੰਗਲਾਂ ਨੇ ਫਰੰਟ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਮਹਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਹੋਣ ਉਪਰੰਤ ਨਵੀਂ ਸਰਕਾਰ ਤਾਂ ਬਣ ਗਈ ਹੈ, ਪਰ ਸਰਕਾਰ ਦੇ ਕੰਮਾਂ ਜਾਂ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦਾ ਬਾਅਦ ਵਿੱਚ ਪਤਾ ਲੱਗੇਗਾ।ਸਰਾਓ ਖਮਾਣੋਂ ਨੇ ਕਿਹਾ ਪਿੰਡਾਂ ਵਿੱਚ ਪੰਚਾਇਤਾਂ ਦੇ ਕੀ ਅਧਿਕਾਰ ਹਨ ਕਿਸੇ ਨੂੰ ਪਤਾ ਨਹੀਂ, ਇਸੇ ਲਈ ਲੋਕ ਮਾਰ ਖਾਈ ਜਾ ਰਹੇ ਹਨ।ਸਰਕਾਰਾਂ ਤਾਂ ਲੋਕ ਹਿੱਤਾਂ ਵਿੱਚ ਕੰਮ ਕਰਨਾ ਹੀ ਨਹੀਂ ਚਾਹੁੰਦੀਆਂ।ਅਵਤਾਰ ਸਿੰਘ ਉਟਾਲਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਬਹਤ ਹੀ ਮਾੜੇ ਢੰਗ ਨਾਲ ਹੋਈਆਂ ਹਨ ਅਤੇ ਉਨ੍ਹਾਂ ਇੱਕ ਕਵਿਤਾ ‘ਅਗੇਤਾ ਝੋਨਾ ਨਾ ਲਗਾਓ’ ਸੁਣਾਈ।ਉਘੇ ਲੇਖਕ ਹਮਦਰਦਵੀਰ ਨੌਸ਼ਹਿਰਵੀ ਨੇ ਕਿਹਾ ਕਿ ਫਰੰਟ ਇੱਕ ਨਖਲਿਸਤਾਨ ਹੈ ਜਿੱਥੇ ਅਸੀਂ ਆਪਣੀ ਭੜਾਸ ਕੱਢਕੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ, ਪ੍ਰੰਤੂ ਸਾਡੀ ਇਹ ਬਦਕਿਸਮਤੀ ਹੈ ਕਿ ਲੋਕ ਜਾਗਰੂਕ ਹੋਣ ਦੀ ਬਜਾਏ, ਇਨ੍ਹਾਂ ਸਿਆਸੀ ਲੀਡਰਾਂ ਦੇ ਪਿਛਲੱਗ ਬਣ ਰਹੇ ਹਨ।ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ 535000 ਰੁਪਏ ਪੈਨਸ਼ਨ ਮਿਲ ਰਹੀ ਹੈ, ਇਸ ਤੋਂ ਇਲਾਵਾ ਦਰਸ਼ਨਾਂ ਮੌਜੂਦਾ ਅਤੇ ਸਾਬਕਾ ਮੰਤਰੀ ਹਨ, ਜੋ ਲੱਖਾਂ ਵਿੱਚ ਪੈਨਸ਼ਨ ਲੈ ਰਹੇ ਹਨ।ਸਭ ਤੋਂ ਵੱਡੀ ਸਾਡੀ ਇਹ ਵੀ ਤਰਾਸਦੀ ਹੈ ਕਿ ਸਾਡੇ ਬਹੁਤ ਸਾਰੇ ਵਿਧਾਇਕ ਕਈ ਕਈ ਵਾਰ ਚੁਣੇ ਜਾ ਚੁੱਕੇ ਹਨ, ਪ੍ਰੰਤੂ ਉਹ ਅਜੇ ਤੱਕ ਵਿਧਾਨ ਸਭਾ ਵਿੱਚ ਕੁੱਝ ਵੀ ਨਹੀਂ ਬੋਲੇ ਭਾਵ ਅਜੇ ਤੱਕ ਸੁੱਚੇ ਮੂੰਹ ਹਨ।ਇਹੋ ਜਿਹੇ ਨੁਮਾਇੰਦੇ ਲੋਕੀਂ ਕਿਉਂ ਚੁਣਦੇ ਹਨ? ਕੀ ਉਨ੍ਹਾਂ ਦੀ ਵੋਟ ਦੀ ਕੀਮਤ ਸਿਰਫ ਚੰਦ ਕੁ ਰੁਪਏ ਜਾਂ ਸ਼ਰਾਬ ਦੀ ਬੋਤਲ ਹੀ ਹੈ।ਅਖੀਰ ਵਿੱਚ ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਸਮਰਾਲਾ ਦਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦਾ ਹੈ, ਜਿਸ ਕਾਰਨ ਕਾਫੀ ਲੋਕ ਜਾਗਰੂਕ ਹੋ ਰਹੇ ਹਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਮਾਛੀਵਾੜਾ, ਬਲਦੇਵ ਸਿੰਘ ਖਮਾਣੋਂ, ਸੇਖੋਂ ਖਮਾਣੋਂ, ਬੰਤ ਸਿੰਘ ਖਾਲਸਾ, ਕੇਵਲ ਸਿੰਘ ਮੰਜਾਲੀਆਂ, ਸਵਿੰਦਰ ਸਿੰਘ, ਰਾਜਿੰਦਰ ਸਿੰਘ, ਸੁਰਿੰਦਰ ਕੁਮਾਰ, ਕੇਵਲ ਕ੍ਰਿਸ਼ਨ ਸ਼ਰਮਾ, ਹਰਮਿੰਦਰ ਸਿੰਘ ਡੀ.ਐਸ.ਪੀ, ਬਲਵੀਰ ਸਿੰਘ ਚਹਿਲਾਂ, ਮਲਕੀਤ ਸਿੰਘ ਚਹਿਲਾਂ, ਮਨਜੀਤ ਕੌਰ, ਰਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਆਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …