Thursday, July 3, 2025
Breaking News

ਅਧਿਆਪਨ ਇਕ ਪੇਸ਼ਾ ਹੀ ਨਹੀਂ ਇਕ ਸਮਾਜਿਕ ਜ਼ਿੰਮੇਵਾਰੀ ਵੀ ਹੈ – ਪ੍ਰੋ. ਸੰਧੂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਤਿੰਨ ਹਫਤਿਆਂ ਦਾ ਸਮਰ ਸਕੂਲ” ਦਾ ਉਦਘਾਟਨ
ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁ.ਜੀ.ਸੀ-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ PUNJ2106201908(ਐਚ.ਆਰ.ਡੀ.ਸੀ) ਵਿਖੇ “ਤਿੰਨ ਹਫਤਿਆਂ ਦਾ ਸਮਰ ਸਕੂਲ” ਦਾ ਉਦਘਾਟਨ ਕੀਤਾ ਗਿਆ।ਅਕਾਦਮਿਕ ਵਿਸ਼ਿਆ ਨਾਲ ਜੁੜੇ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਹਿੱਸਾ ਲਿਆ।ਜਦੋਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ।
                  ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰੋ. ਸੰਧੂ ਕਿਹਾ ਕੀ ਸਿਖਿਆ ਨਾਲ ਸਬੰਧਤ ਭਾਈਚਾਰੇ ਨੂੰ ਆਪਣੇ ਪੇਸ਼ੇ ਨੂੰ ਕੇਵਲ ਰੋਜ਼ੀ-ਰੋਟੀ ਦੇ ਇੱਕ ਸਰੋਤ ਵਜੋਂ ਨਾ ਵੇਖ ਕੇ ਸਗੋਂ ਸਮਾਜ ਵਿਚ ਰੋਲ ਮਾਡਲ ਤੌਰ `ਤੇ ਵਿਚਰਨਾ ਚਾਹੀਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਉਸਾਰੂ ਅਤੇ ਯੋਗ ਦਿਸ਼ਾਵਾਂ ਵੱਲ ਪ੍ਰੇਰਣ ਲਈ ਕਾਰਜ ਕਰਨੇ ਚਾਹੀਦੇ ਹਨ ਤਾਂ ਜੋ ਸਾਡੇ ਸਮਾਜ ਦਾ ਭਵਿੱਖ ਉਜਲਾ ਹੋ ਸਕੇ।ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਅਗਵਾਈ ਹੇਠ ਇਸ ਕੇਂਦਰ ਵਿਚਲੇ ਕੋਰਸਾਂ ਦੇ ਮੁੱਖ ਉਦੇਸ਼ ਵੱਖ-ਵੱਖ ਖੇਤਰਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਨਾਲ ਨਾਲ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਧਿਆਪਕਾਂ ਨੂੰ ਤਿਆਰ ਕਰਨਾ ਹੈ।
                  ਪ੍ਰੋਫੈਸਰ ਸੰਧੂ ਨੇ ਭਾਗ ਲੈਣ ਵਾਲਿਆਂ ਨੂੰ ਯੂਨੀਵਰਸਿਟੀ ਦੇ ਵਧ ਰਹੇ ਮਿਆਰ ਅਤੇ ਕੀਤੀ ਪ੍ਰਾਪਤੀਆਂ ਬਾਰੇ ਵੀ ਜਾਣੂ ਕਰਵਾਇਆ, ਜਿਸ ਨੇ ਦੇਸ਼ ਵਿੱਚ ਉਚ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਹੀ ਆਪਣੇ ਲਈ ਇੱਕ ਵਿਸ਼ੇਸ਼  ਸਥਾਨ ਬਣਾਇਆ ਹੈ।
                   ਕੋਆਰਡੀਨੇਟਰ ਅਤੇ ਜ਼ੂਆਲੋਜੀ ਵਿਭਾਗ ਦੇ ਮੁਖੀ, ਪ੍ਰੋਫੈਸਰ ਸਤਵਿੰਦਰ ਕੌਰ ਢਿਲੋਂ ਨੇ ਪ੍ਰੋਗਰਾਮ  ਬਾਰੇ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਸਿਖਿਆ ਇਕ ਰੌਸ਼ਨੀ ਹੈ, ਜਿਸ ਦੇ ਮਾਧਿਅਮ ਰਾਹੀਂ ਅਸੀਂ ਆਪਣੇ ਭਵਿੱਖ ਨਿਰਧਾਰਤ ਕਰਨ ਲਈ ਫੈਸਲੇ ਲੈਂਦੇ ਹਾਂ।ਕੇਂਦਰ ਦੇ ਡਾਇਰੈਕਟਰ ਪ੍ਰੋਫੈਸਰ ਆਦਰਸ਼ ਪਾਲ ਵਿਜ ਨੇ ਭਾਗ ਲੈਣ ਵਾਲਿਆਂ ਨੂੰ ਸਦਭਾਵਨਾ ਅਤੇ ਆਪਣੇ ਗਿਆਨ ਨੂੰ ਵਧਾਉਣ ਹਿਤ ਆਪਸੀ ਗੱਲਬਾਤ ਕਰਨ ਦੀ ਸਲਾਹ ਦਿੱਤੀ।
 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply