ਮੈਂ ਡਾਇਰੀ ਦਾ ਪੰਨਾਂ
ਉਹਦੀ ਯਾਦ ਨੂੰ ਸੰਭਾਲ ਰੱਖ ਲਿਆ
ਫ਼ਤਹਿਵੀਰ ਫ਼ਤਹਿਵੀਰ ਦਿਲ ਵਿੱਚ ਵੱਸ ਗਿਆ
ਕਾਲੀਆਂ ਰਾਤਾਂ ਤੋਂ ਪਹਿਲਾਂ ਹੀ
ਹਨੇਰਾ ਉਨੂੰ ਕੱਟ ਗਿਆ
ਤੜਫ ਤੜਫ ਉਹਦੇ ਹੰਝੂ ਜਿਹੇ
ਹਿਚਕੀਆਂ ਲੈਂਦਾ ਦਿਲ ਨੱਸ ਗਿਆ
ਰਿਸ਼ਤੇ ਨਾਤੇ ਤਾਂ ਜਾਨ ਜਿਹੇ
ਉਹਨੇ ਹਰ ਇੱਕ ਨਾਲ ਪਾ ਦਿੱਤੇ
ਰੋਣ ਹੀ ਲਾ ਤਾ ਫ਼ਤਹਿਵੀਰ ਨੇ
ਬਸ ਤਰਸ ਦਿਲ ਨੂੰ ਤਰਸ ਰਿਹਾ
ਜਰੂਰਤ ਤੋਂ ਸੋਹਣੇ ਪੰਨੇ ਬਣੇ
ਬਣੇ ਸੋਹਣੇ ਗ਼ਜ਼ਲਾਂ ਸ਼ਾਇਰ
`ਜਮਨੇ` ਉਹਦਾ ਦਿਲ ਕਿੱਥੇ ਧੜਕੇ
ਮਾਂ ਦੀਆਂ ਅੱਖਾਂ `ਚ ਹੰਝੂ ਤੜਫ ਰਿਹਾ
ਕੋਈ ਦੁਨੀਆਂਦਾਰੀ `ਤੇ
ਮਸ਼ੀਨ ਬਣਾਉਣੀ
ਸਰਕਾਰਾਂ ਦੀ ਦੌਲਤ ਦਾ ਮੈਂ ਜਹਾਜ਼ ਬਣਾ ਕੇ
ਕੋਈ ਅਜਿਹਾ ਫ਼ਕੀਰ ਸਰਕ ਰਿਹਾ
ਮਾਂ ਉਸ ਦੀਆਂ ਅੱਖਾਂ ਸੁੱਜੀਆਂ
ਬੂਹੇ ਤੱਕਦੀ ਬੈਠੀ ਹੋਣੀ
ਵਿਹੜੇ ਵਿੱਚ ਕਦੇ ਖੇਡਦਾ ਸੀ
ਕਿੰਨਾ ਰੋਣਾ ਦੇ ਗਿਆ
ਜੋ ਸੀ ਹੱਸ ਰਿਹਾ
ਫ਼ਤਹਿਵੀਰ ਫ਼ਤਹਿਵੀਰ ਦਿਲ ਵਿੱਚ ਵਸ ਗਿਆ
ਜਮਨਾ ਸਿੰਘ
ਗੋਬਿੰਦਗੜ
ਮੋ – 98724-62794