ਜੰਡਿਆਲਾ ਗੁਰ, 21 ਸਤੰਬਰ (ਹਰਿੰਦਰਪਾਲ ਸਿੰਘ) – ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ (ਰਜਿ) ਪੰਜਾਬ ਵਲੋਂ ਅੱਜ ਪਿਛਲੇ ਦਿਨੀ ਜੋ ਅੰਮ੍ਰਿਤਸਰ ਸਥਿਤ ਭਗਵਾਨ ਵਾਲਮੀਕੀ ਆਸ਼ਰਮ ਸ਼੍ਰੀ ਧੂਣਾ ਸਾਹਿਬ ਵਿਖੇ ਵਿਕਾਸ ਬੋਰਡ ਦੀ ਸਹਿਮਤੀ ਨਾਲ ਮਹੰਤ ਬਲਦੇਵ ਗਿਰੀ ਨੂੰ ਸ਼੍ਰੀ ਪਾਠਸ਼ਾਲਾ ਦਾ ਕਬਜ਼ਾ ਦਿੱਤਾ ਗਿਆ ਹੈ, ਉਸਦੇ ਰੋਸ ਵਜੋਂ ਜੰਡਿਆਲਾ ਗੁਰੂ ਵਿਚ ਇਕ ਰੋਸ ਮਾਰਚ ਕੱਢਿਆ ਗਿਆ ਅਤੇ ਡੀ.ਐਸ.ਪੀ ਨੂੰ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਂ ਦਿੱਤਾ ਇਸ ਮੋਕੇ ਹਰਦੇਵ ਸਿੰਘ ਸਭਰਵਾਲ ਸ਼ਹਿਰੀ ਪ੍ਰਧਾਨ ਵਾਲਮੀਕੀ ਕ੍ਰਾਂਤੀ ਸੈਨਾ ਨੇ ਕਿਹਾ ਕਿ ਇਸ ਸਮਝੋਤੇ ਤੋਂ ਬਾਅਦ ਵਾਲਮੀਕੀ ਸਮਾਜ ਅੰਦਰ ਗੁੱਸੇ ਦੀ ਲਹਿਰ ਹੈ ਕਿਉਂਕਿ ਵਾਲਮੀਕੀ ਕੋਮ ਨਾਲ ਸਬੰਧਤ ਲੀਡਰਾਂ ਨੂੰ ਇਹ ਸਭ ਕਰਨ ਤੋਂ ਪਹਿਲਾਂ ਵਾਲਮੀਕੀ ਸਮਾਜ ਨੂੰ ਆਪਣੇ ਭਰੋਸੇ ਅੰਦਰ ਨਹੀਂ ਲਿਆ।ਜਿਸ ਕਾਰਣ ਸਮਾਜ ਵਾਲਮੀਕੀ ਸਮਾਜ ਦੇ ਲੀਡਰਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਅਤੇ ਵਾਲਮੀਕੀ ਸਮਾਜ ਦੇ ਪੁਤਲੇ ਫੂਕ ਕੇ ਆਪਣਾ ਰੋਸ ਜਾਹਿਰ ਕਰ ਰਿਹਾ ਹੈ।ਇਸ ਮੋਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਪ੍ਰਦਰਸ਼ਨਕਾਰੀਆ ਵਲੋਂ ਡੀ.ਐਸ.ਪੀ ਜੰਡਿਆਲਾ ਸ੍ਰੀਮਤੀ ਅਮਨਦੀਪ ਕੋਰ ਨੂੰ ਇਕ ਮੰਗ ਪੱਤਰ ਵੀ ਸੋਂਪਿਆ ਗਿਆ ਅਤੇ ਦੱਸਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਧੂਣਾ ਸਾਹਿਬ ਆਸ਼ਰਮ ਦੇ ਬਟਵਾਰੇ ਨੂੰ ਲੈਕੇ ਸਹਿਮਤੀ ਜਤਾਈ ਹੈ ਅਤੇ ਆਪਣੇ ਸਾਈਨ ਕੀਤੇ ਹਨ, ਸਮਾਜ ਉਹਨਾਂ ਦੇ ਨਾਲ ਨਹੀਂ ਹੈ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਸਮਾਜ ਦੀਆ ਮੁੱਖ ਜੱਥੇਬੰਦੀਆ ਜਿਨ੍ਹਾਂ ਨਾਲ ਬਹੁਤ ਵੱਡੀ ਗਿਣਤੀ ਵਿਚ ਸਮਾਜ ਜੁੜਿਆ ਹੋਇਆ ਹੈ ਅਤੇ ਵਾਲਮੀਕੀ ਸੰਤ ਮਹਾਸਭਾ ਦੇ ਮੁੱਖੀ ਸੰਤ ਬਾਬਾ ਸੇਵਕ ਨਾਥ ਨੂੰ ਨਾਲ ਲੈਕੇ ਪੂਰੇ ਵਾਲਮੀਕੀ ਸਮਾਜ ਨੂੰ ਇਨਸਾਫ ਦੁਆਇਆ ਜਾਵੇ।ਇਸ ਮੋਕੇ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸਤਨਾਮ ਸਿੰਘ, ਵਿਜੈ ਕੁਮਾਰ, ਜਸਪਾਲ ਸਿੰਘ, ਸੋਨੂੰ ਗਿੱਲ, ਅਸ਼ੋਕ ਕੁਮਾਰ, ਮਦਨ ਮੋਹਨ, ਗੋਰਵ ਗਿੱਲ, ਇੰਦਰਜੀਤ ਸਿੰਘ, ਬਿੱਟੂ ਗਿੱਲ, ਰਾਕੇਸ਼ ਕੁਮਾਰ, ਸਰਬਜੀਤ ਸਿੰਘ, ਗਗਨਦੀਪ ਸਿੰਘ, ਹਰਦੀਪ ਸਿੰਘ, ਦਵਿੰਦਰ ਸਿੰਘ, ਗੁਰਦੇਵ ਸਿੰਘ, ਰਾਜੇਸ਼ ਕੁਮਾਰ, ਜਸਵਿੰਦਰ ਸਿੰਘ, ਵਿਸ਼ਾਲ ਗਿੱਲ, ਰੇਸ਼ਮ(ਨਿਜਰ) ਆਦਿ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …