ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਦੇ ਈਸ਼ ਚੌਧਰੀ ਨੇ ਰਾਜ ਪੱਧਰੀ ਤੈਰਾਕੀ ਪ੍ਰਤੀਯੋਗਿਤਾ `ਚ ਦੋ ਸਿਲਵਰ ਅਤੇ ਇੱਕ ਕਾਂਸੀ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਦੱਸਿਆ ਹੈ ਕਿ 42ਵੀਂ ਸੀਨੀਅਰ ਪੰਜਾਬ ਤੈਰਾਕੀ ਪ੍ਰਤੀਯੋਗਿਤਾ ਦਾ ਆਯੋਜਨ ਸੰਗਰੂਰ ਵਿਖੇ ਕੀਤਾ ਗਿਆ।ਈਸ਼ ਚੌਧਰੀ ਨੇ 50 ਮੀਟਰ ਬਟਰਫਲਾਈ ਤੇ 4 ਗੁਣਾ 100 ਮੀਟਰ ਰਿਲੇਅ ਅਤੇ 4 ਗੁਣਾ 100 ਮੀਟਰ ਫ੍ਰੀ ਸਟਾਈਲ `ਚ ਕਾਂਸੀ ਦਾ ਤਮਗਾ ਹਾਸਲ ਕੀਤਾ।ਪ੍ਰਿੰਸੀਪਲ ਅਮਜ਼ਨਾ ਨੇ ਈਸ਼ ਚੌਧਰੀ ਦੀ ਸਫਲਤਾ `ਤੇ ਵਧਾਈ ਦਿੰਦਿਆਂ ਉਸ ਦੀ ਸਖਤ ਮਿਹਨਤ, ਨਿਰੰਤਰ ਅਭਿਆਸ, ਅਤੇ ਦ੍ਰਿੜ ਨਿਸਚੇ ਦੀ ਸ਼ਲਾਘਾ ਕੀਤੀ।ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲੱਖਣਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਈਸ਼ ਚੌਧਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …