Saturday, May 24, 2025
Breaking News

ਵਿਸ਼ਵ ਵਾਲਮੀਕਿ ਕੌਮੀ ਏਕਤਾ ਧਰਮ ਸਮਾਜ (ਰਜਿ:) ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

PPN22091417
ਅੰਮ੍ਰਿਤਸਰ, 22 ਸਤੰਬਰ (ਸਾਜਨ ਮਹਿਰਾ) – ਭਗਵਾਨ ਵਾਲਮੀਕਿ ਆਸ਼ਰਮ ਰਾਮ ਤੀਰਥ ਦੇ ਵਿਵਾਦ ਦੌਰਾਨ ਹੋਏ ਕਬਜੇ ਵੇਲੇ ਭਗਵਾਨ ਵਾਲਮੀਕਿ ਜੀ ਦੇ ਸਵਰੂਪ ਨੂੰ ਚੁੱਕ ਕੇ ਜੋ ਘਿਨੋਣੀ ਹਰਕਤ ਕੀਤੀ ਹੈ।ਉਸ ਦੇ ਸਬੰਧ ਵਿੱਚ ਵਿਸ਼ਵ ਵਾਲਮੀਕਿ ਕੌਮੀ ਏਕਤਾ ਧਰਮ ਸਮਾਜ (ਰਜਿ:) ਦੇ ਅਹੂਦੇਦਾਰਾਂ ਨੇ ਬਲਬੀਰ ਸਿੰਘ ਅਤੇ ਸੁਜਿੰਦਰ ਬੀਦਲਾਨ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਭਗਵਾਨ ਵਾਲਮੀਕਿ ਆਸ਼ਰਮ ਵਿੱਚ ਪਾਠਸ਼ਾਲਾ ਅੰਦਰੋਂ ਚੂੱਕੀ ਗਈ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਨੂੰ ਦੂਬਾਰਾ ਰੱਖਿਆ ਜਾਵੇ ਅਤੇ ਪਾਠਸ਼ਾਲਾ ਵਿਚੋਂ ਮੂਰਤੀ ਨੂੰ ਚੂੱਕਣ ਵਾਲੇ ਰਣਦੀਪ ਗਿੱਲ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਵਿਸ਼ਵ ਵਾਲਮੀਕਿ ਕੌਮੀ ਏਕਤਾ ਧਰਮ ਸਮਾਜ (ਰਜਿ) ਦੇ ਅਹੂਦੇਦਾਰ ਵਲੋਂ ਰਣਦੀਪ ਗਿੱਲ ਵਲੋਂ ਭਗਵਾਨ ਵਾਲਮੀਕਿ ਜੀ ਦੇ ਸਵਰੂਪ ਦੇ ਨਾਲ ਕੀਤੀ ਗਈ ਇਸ ਹਰਕਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਕਰੜਾ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਪ੍ਰਗਟ ਸਿੰਘ, ਸੁਖਵਿੰਦਰ ਸਿੰਘ ਰਾਜੂ, ਗੁਰਿੰਦਰਜੀਤ ਸਿੰਘ, ਸੁਮੀਤ, ਗੁਰਬਚਨ ਸਿੰਘ, ਅਮਨਦੀਪ ਸਿੰਘ, ਸ਼ੇਰਾ, ਸੋਨੂੰ, ਸਨੀ, ਸਰਵਨ, ਭੂਸ਼ਨ, ਸੋਨੂੰ ਕੜਿਆਲ ਆਦਿ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …

Leave a Reply