ਜੰਡਿਆਲਾ ਗੁਰੂ, 7 ਸਤੰਬਰ (ਪੰਜਾਬ ਪੋਸਟ -ਹਰਿੰਦਰ ਪਾਲ ਸਿੰਘ) – ਇੱਕ ਪਾਸੇ ਹਾਕਮ ਧਿਰ ਸਰਕਾਰ ਵਿਕਾਸ ਦੇ ਦਾਅਵਿਆਂ ਦਾ ਢੰਡੋਰਾ ਪਿੱਟ ਰਹੀ ਹੈ, ਦੂਸਰੇ ਪਾਸੇ ਸ਼ਹਿਰ ਵਾਸੀ ਗੰਦੇ ਪਾਣੀ ਤੇ ਚਿੱਕੜ ਨਾਲ ਭਰੀਆਂ ਟੁੱਟੀਆਂ ਗਲੀਆਂ ਤੋਂ ਡਾਢੈ ਤੰਗ ਤੇ ਪ੍ਰੇਸ਼ਾਨ ਹਨ।ਇਹ ਵੀ ਚਰਚਾ ਹੈ ਕਿ ਸ਼ਹਿਰ ਨੂੰ ਰੁਸ਼ਨਾਉਣ ਲਈ 50 ਐਲ.ਡੀ ਲਾਈਟਾਂ ਆਈਆਂ ਸਨ, ਪਰ ਇਹਨਾਂ ਵਿਚੋਂ 3 ਦਰਜਨ ਦੇ ਕਰੀਬ ਲਾਈਟਾਂ ਇਕ ਹੀ ਵਾਰਡ ਵਿੱਚ ਲੱਗੀਆਂ ਹਨ ਅਤੇ ਬਾਕੀ 14 ਵਾਰਡਾਂ ਦੇ ਹਿੱਸੇ ਇੱਕ ਇਕ ਲਾਈਟ ਆਈ ਹੈ।ਇਸ ਸਬੰਧੀ ਜਦ ਐਸ.ਓ ਨਗਰ ਕੌਂਸਲ ਗਗਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਜਿਥੇ ਜਿਥੇ ਜਰੂਰਤ ਸੀ, ਲਾਈਟਾਂ ਉਥੇ ਹੀ ਲੱਗੀਆਂ ਹਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …