ਅੰਮ੍ਰਿਤਸਰ, 18 ਸਤੰਬਰ ( ਪੰਜਾਬ ਪੋਸਟ- ਜਗਦੀਪ ਸਿੰਘ) – ਸਵੱਛ ਭਾਰਤ ਮਿਸ਼ਨ ਚੰਡੀਗੜ ਦੀ ਬਰਾਂਡ ਅੰਬੈਸਡਰ ਤੇ ਕਾਮੇਡੀਅਨ ਫਿਲਮੀ ਕਲਾਕਾਰ ਮਰਹੂਮ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ (ਫਿਲਮੀ ਕਲਾਕਾਰ) ਨੂੰ ਅੰਮ੍ਰਿਤਸਰ ਦੇ ਦੌਰੇ ਦੌਰਾਨ ਨਗਰ ਨਿਗਮ ਦਫਤਰ ਪਹੁੰਚਣ `ਤੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਮੇਅਰ ਰਿੰਟੂ ਨੇ ਜਸਪਾਲ ਭੱਟੀ ਦੀ ਸੋਚ ਨੂੰ ਅੱਗੇ ਲਿਜਾਣ ਲਈ ਸਵਿਤਾ ਭੱਟੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।ਸਵੱਛ ਭਾਰਤ ਮਿਸ਼ਨ ਅੰਮ੍ਰਿਤਸਰ ਦੇ ਬਰਾਂਡ ਅੰਬੈਸਡਰ ਅਰਵਿੰਦਰ ਭੱਟੀ ਅਤੇ ਕਾਰਟੂਨਿਸਟ ਟੋਨੀ ਕਲੇਰ ਵੀ ਇਸ ਸਮੇਂ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …