ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਜਿ਼ਲ੍ਹਾ ਸਕੂਲ ਬੈਡਮਿੰਟਨ ਚੈਂਪੀਅਨਸਿ਼ਪ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੇਂਸ ਰੋਡ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਆਪਣਾ ਲੋਹਾ ਮੰਨਵਾਇਆ।ਇਹ ਚੈਂਪੀਅਨਸਿ਼ਪ ਜਿ਼ਲ੍ਹਾ ਸਿੱਖਿਆ ਵਿਭਾਗ ਦੁਆਰਾ ਬੈਡਮਿੰਟਨ ਹਾਲ ਅੰਮ੍ਰਿਤਸਰ ਵਿਖੇ ਅਯੋਜਿਤ ਕੀਤੀ ਗਈ ਸੀ।10 ਜ਼ੋਨਾਂ ਦੇ ਪ੍ਰਤੀਯਗਿੀਆਂ ਨੇ ਇਸ ਚੈਂਪੀਅਨਸਿ਼ਪ ਵਿੱਚ ਹਿੱਸਾ ਲਿਆ ਅਤੇ ਡੀ.ਏ.ਵੀ ਵਿਦਿਆਰਥੀ ਅੰਡਰ-19, ਅੰਡਰ-14 ਲੜਕਿਆਂ ਤੇ ਅੰਡਰਸ਼-17 ਲੜਕੀਆਂ ਉਹ ਜੇਤੂ ਰਹੇ।ਅੰਡਰ-14 ਲੜਕੀਆਂ ਤੇ ਅੰਡਰ-17 ਲੜਕੇ ਦੂਜੇ ਨੰਬਰ `ਤੇ ਰਹੇ।
ਅੰਡਰ-14 ਲੜਕਿਆਂ ਵਿੱਚ ਅੱਠਵੀਂ ਜਮਾਤ ਦਾ ਸਿਧਾਰਥ ਸਿੰਘ, ਸੱਤਵੀਂ ਜਮਾਤ ਦਾ ਆਰਿਅਨ ਮੋਹਿੰਦਰੂ, ਅੰਡਰ-14 ਲੜਕੀਆਂ ਵਿੱਚ ਛੇਵੀਂ ਜਮਾਤ ਦੀ ਯਤੀ, ਅੰਡਰ-17 ਲੜਕੀਆਂ ਵਿੱਚ ਨੌਵੀਂ ਜਮਾਤ ਦੀ ਰੂਪ.ਏ ਸਿੰਘ, ਦਸਵੀਂ ਜਮਾਤ ਦਾ ਨਿਤਿਆ ਟੁਟੇਜਾ, ਅੰਡਰ-19 ਵਿੱਚ ਬਾਰ੍ਹਵੀਂ ਜਮਾਤ ਦਾ ਊਦਵ ਮਲਹੋਤਰਾ, ਸੰਨਤ, ਐਸ. ਕਟਾਰੀਆ ਪੰਜਾਬ ਸਕੂਲ ਜਿਲ੍ਹਾ ਬੈਡਮਿੰਟਨ ਚੈਂਪੀਅਨਸਿ਼ਪ ਲਈ ਚੁਣੇ ਗਏ ਜੋ ਕਿ 26 ਸਤੰਬਰ ਤੋਂ 1 ਅਕਤੂਬਰ 2019 ਨੂੰ ਸੰਗਰੂਰ ਵਿਖੇ ਹੋਵੇਗੀ ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਅਸ਼ੀਰਵਾਦ ਦਿੱਤਾ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀ ਹੌਂਸਲਾਫਜ਼ਾਈ ਕਰਦੇ ਹੋਏ ਹੋਰ ਮਿਹਨਤ ਕਰਕੇ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਕਿਹਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …