ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੂਰਮਣੀਆਂ) – ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸਨ ਦੇ ਸਕੱਤਰ ਜਨਰਲ ਸੁਰਿੰਦਰ ਸਿੰਘ ਧੂਰੀ ਸਾਬਕਾ ਮੰਤਰੀ ਪੰਜਾਬ ਸਰਕਾਰ ਦੀ ਮੌਤ `ਤੇ ਫਾਉਡੇਸ਼ਨ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਸਾਂਈ ਮੀਆਂ ਮੀਰ ਫਾਉਡੇਸਨ ਦੇੇ ਅਹੁੱਦੇਦਾਰਾਂ ਦੀ ਇੱਕ ਸ਼ੋਕ ਸਭਾ ਫਾਉਡੇਸ਼ਨ ਦੇ ਮੁੱਖ ਦਫਤਰ ਬਰਾੜ ਹੋਸਟਲ ਸਾਹਮਣੇ ਖਾਲਸਾ ਕਾਲਜ ਵਿਖੇ ਹਰਭਜਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ।ਸੋਕ ਸਭਾ ਵਿੱਚ ਸੁਰਿੰਦਰ ਸਿੰਘ ਧੂਰੀ ਨੂੰ ਪੰਜ ਮੂਲ ਮੰਤਰ ਦੇ ਪਾਠ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਉਪਰੰਤ ਬਰਾੜ ਨੇ ਕਿਹਾ ਕਿ ਸੁਰਿੰਦਰ ਸਿੰਘ ਨੇ ਮੰਤਰੀ ਬਣ ਕੇ ਆਪਣੇ ਇਲਾਕੇ ਤੇ ਪੰਜਾਬੀ ਵੀਰਾਂ ਦੀ ਸਲਾਘਾਯੋਗ ਸੇਵਾ ਕੀਤੀ ਹੈ।ਉਨ੍ਹਾਂ ਨੇ ਫਾਉਡੇਸ਼ਨ ਦੇ ਹਰ ਸਮਾਗਮ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ।ਉਨ੍ਹਾਂ ਦੀਆਂ ਸੇਵਾਵਾਂ ਦੀ ਫਾਉਡੇਸ਼ਨ ਭਰਵੀਂ ਪ੍ਰਸੰਸਾ ਕਰਦੀ ਹੈ।
ਇਸ ਸ਼ੋਕ ਸਭਾ ਵਿੱਚ ਬਲਦੇਵ ਸਿੰਘ ਮਾਨ ਸਾਬਕਾ ਮੰਤਰੀ, ਪ੍ਰੋ: ਬਾਵਾ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਇੰਦਰਜੀਤ ਸਿੰਘ ਬਾਸਰਕੇ, ਪ੍ਰਦੀਪ ਸਿੰਘ ਵਾਲੀਆ, ਦਿਲਬਾਗ ਸਿੰਘ ਗਿੱਲ, ਇਕਬਾਲ ਸਿੰਘ ਤੁੰਗ, ਡਾ: ਸਾਧੂਰਾਮ, ਦੇਸ ਰਾਜ ਛਾਜਲੀ ਆਦਿ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …