Monday, December 23, 2024

ਕਿਸਾਨ ਸਿਖਲਾਈ ਕੈਂਪ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

ਕਪੂਰਥਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਕੰਵਲਜੀਤ ਸਿੰਘ ਦੇ ਨਿਰਦੇਸ਼ਾਂ ਦੀ ਪਾਲਣਾ ਹਿੱਤ ਪਿੰਡ ਪੰਡੋਰੀ PUNJ1810201903ਰਾਜਪੂਤਾਂ ਬਲਾਕ ਨਡਾਲਾ ਜਿਲਾ ਕਪੂਰਥਲਾ ਵਿਖੇ ਪਰਾਲੀ ਦੀ ਸੰਭਾਲ ਸਬੰਧੀ ਕੈਂਪ ਲਗਾਇਆ ਗਿਆ।ਜਿਸ ਵਿੱਚ ਆਸ ਪਾਸ ਦੇ ਕਿਸਾਨਾਂ ਨੇ ਭਾਗ ਲਿਆ।ਇਹ ਕੈਂਪ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲਾ ਕਪੂਰਥਲਾ ਤੇ ਮਾਨਵ ਵਿਕਾਸ ਸੰਸਥਾ ਆਈ.ਟੀ.ਸੀ ਕਪੂਰਥਲਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
              ਇਸ ਮੌਕੇ ਖੇਤੀਬਾੜੀ ਵਿਭਾਗ ਦੇ ਨੁਮਾਇਦੇ ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇੇ ਇਸ ਨੂੰ ਜਮੀਨ ਵਿੱਚ ਮਿਲਾਉਣ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਸਾੜਨ ਨਾਲ ਅਸੀ ਜਿਥੇ ਆਪਣੀ ਸਿਹਤ ਖਰਾਬ ਕਰਦੇ ਹਾਂ ਉਥੇ 1000 ਰੁਪਏ ਪ੍ਰਤੀ ਏਕੜ ਦੇ ਮੁੱਲ ਦੀਆਂ ਖਾਦਾਂ ਨੂੰ ਵੀ ਅਸੀ ਸਾੜ ਦਿੰਦੇ ਹਾਂ ਜਿਸ ਦੀ ਪੂਰਤੀ ਫਿਰ ਖਾਦਾਂ ਪਾ ਕੇ ਕਰਨੀ ਪੈਦੀ ਹੈ।ਇਸ ਲਈ ਸੁਪਰ ਐਸ.ਐਮ.ਐਸ ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਕੇ ਬਿਨਾਂ ਪਰਾਲੀ ਸਾੜੇ ਝੋਨੇ ਦੇ ਖੜੇ ਮੁੱਢਾ ਵਿੱਚ ਹੀ ਹੈਪੀਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ।ਉਹਨਾਂ ਕਿਹਾ ਕਿ ਪਰਾਲੀ ਨੂੰ ਉਲਟਾਂਵੇ ਹੱਲ ਦੀ ਵਰਤੋਂ ਨਾਲ ਵੀ ਜਮੀਨ ਵਿੱਚ ਮਿਲਾਇਆ ਜਾ ਸਕਦਾ ਹੈ  ਇਸ ਨਾਲ ਜਿੰਨਾਂ ਖਰਚਾ ਵੱਧ ਆਉਦਾ ਹੈ ਉਹ ਵੱਧ ਝਾੜ ਆਉਣ ਕਰਕੇ ਪੂਰਾ ਹੋ ਜਾਂਦਾ ਹੈ।ਉੇਹਨਾਂ ਕਿਸਾਨਾਂ ਵੱਲੋਂ ਰਵਾਇਤੀ ਸੰਦਾਂ ਨਾਲ ਵੀ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਦੇ ਤਜਰਬੇ ਸਾਂਝੇ ਕੀਤੇ।
         ਸੁਖਦੇਵ ਸਿੰਘ ਖੇਤੀਬਾੜੀ ਸੂਚਨਾ ਅਫਸਰ ਵੱਲੋਂ ਪਰਾਲੀ ਨੁੰ ਜਮੀਨ ਵਿੱਚ ਮਿਲਾਉਣ ਉਪਰੰਤ ਧਰਤੀ ਦੀ ਗੁਣਵੱਤਾ ਵਿੱਚ ਆਉਦੇ ਸੁਧਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਹਨਾਂ ਤੇਲ ਬੀਜ ਫਸਲਾਂ ਹੇਠ ਰਕਬਾ ਵਧਾਉਣ ਬਾਰੇ ਵੀ ਕਿਹਾ।
ਗੁਰਦੇਵ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਨਡਾਲਾ ਨੇ ਕਿਸਾਨਾਂ ਨੂੰ ਕਣਕ ਦਾ ਤਸਦੀਕ ਸ਼ੁਦਾ ਬੀਜ ਲੈਣ ਲਈ ਬਿਨੈਪੱਤਰ ਦੇਣ ਲਈ ਕਿਹਾ।ਮਾਨਵ ਵਿਕਾਸ ਸੰਸਥਾ ਕਪੂਰਥਲਾ ਦੇ ਅਨਿਲ ਕੁਮਾਰ ਨੇ ਸੰਸਥਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਸਮੁੱਚੀ ਮਾਨਵਤਾ ਖਾਤਰ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਯੋਗਦਾਨ ਦੇਣ ਲਈ ਕਿਹਾ।  
          ਕੈਂਪ ਵਿੱਚ ਬਿਕਰਮਜੀਤ ਸਰਪੰਚ ਪੰਡੋਰੀ ਰਾਜਪੂਤਾਂ, ਗੁਰਭੇਜ ਸਿੰਘ ਸਰਪੰਚ ਪੰਡੋਰੀ ਰਾਈਆਂ, ਮੈਂਬਰ ਪੰਚਾਇਤ ਰਣਧੀਰ ਸਿੰਘ, ਸੁਖਵਿੰਦਰ ਸਿੰਘ, ਕੁਲਬੀਰ ਸਿੰਘ, ਜੁਗਿੰਦਰ ਸਿੰਘ,ਸਾਬਕਾ ਮੈਂਬਰ ਪੰਚਾਇਤ ਰਵੇਲ ਸਿੰਘ ,ਜਸਪਾਲ ਸਿੰਘ ਸ਼ਾਹ ਜੀ ਅਤੇ ਹੋਰ ਕਿਸਾਨ ਸ਼ਾਮਿਲ ਹੋਏ।ਮਾਨਵ ਵਿਕਾਸ ਸੰਸਥਾ ਕਪੂਰਥਲਾ ਦੇ ਅਵਤਾਰ ਸਿੰਘ ਜੋਹਲ ,ਰਾਜਵੰਤ ਸਿੰਘ ਅਤੇ ਹਰਜੀਤ ਸਿੰਘ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ।
ਹਾਜਰ ਕਿਸਾਨਾਂ ਵੱਲੋਂ ਪਰਾਲੀ ਦੀ ਸੰਭਾਲ ਲਈ ਨਵੇਂ ਸੰਦਾਂ ਦੀ ਪ੍ਰਦਰਸ਼ਨੀ ਲਗਾਉਣ ਅਤੇ ਛੋਟੇ ਕਿਸਾਨਾਂ ਲਈ ਕਿਰਾਏ ਤੇ ਮਸ਼ੀਨਰੀ ਮੁਹੱਈਆ ਕਰਵਾਉਣ ਬਾਰੇ ਕਿਹਾ।ਇਸ ਮੌਕੇ 2 ਕਿਸਾਨਾਂ ਨੂੰ ਵੀ ਕਿਰਾਏ ਤੇ ਖੇਤੀ ਸੰਦ ਲੈਣ ਲਈ ਤਿਆਰ ਕੀਤਾ ਗਿਆ।ਹਾਜਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦਾ ਵਿਸਵਾਸ਼ ਵੀ ਦਿਵਾਇਆ ਗਿਆ।ਸਰਪੰਚ ਬਿਕਰਮ ਜੀਤ ਸਿੰਘ ਵੱਲੋਂ ਕੀਤੇ ਪਰਾਲੀ ਪ੍ਰਬੰਧਨ ਦੇ ਤਜਰਬੇ ਵੀ ਸਾਂਝੇ ਕੀਤੇ ਗਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply