Wednesday, December 18, 2024

`ਯਾਰ ਅਣਮੁੱਲੇ ਰਿਟਰਨਜ਼` ਦੀ ਸ਼ੂਟਿੰਗ ਹੋਈ ਸ਼ੁਰੂ

      PUNJ04112019172011 ਦੀ ਬਲਾਕਬੂਸਟਰ ਫ਼ਿਲਮ ਯਾਰ ਅਣਮੁਲੇ ਨੂੰ ਦਰਸ਼ਕਾਂ ਵੱਲੋ ਭਰਵਾ ਹੁੰਗਾਰਾ ਮਿਲਿਆ ਸੀ।ਫ਼ਿਲਮ ਦੀ ਟੀਮ ਹੁਣ 8 ਸਾਲ ਬਾਦ ਇੱਕ ਵਾਰੀ ਫਿਰ ਤੋਂ ਇਕੱਠੀ  ਹੋਣ ਜਾ ਰਹੀ ਹੈ।ਸ਼੍ਰੀ ਫ਼ਿਲਮਜ਼  ਦੇ ਮਾਲਿਕ ਜਰਨੈਲ ਘੁਮਾਣ, ਅਧੰਮਿਆ ਸਿੰਘ, ਅਮਨਦੀਪ ਸਿਹਾਗ, ਡਾ.ਵਰੁਣ ਮਲਿਕ ਆਪਣੀ ਪਲੇਠੀ ਫ਼ਿਲਮ ਲੈ ਕੇ ਆ ਰਹੇ ਹਨ “ਯਾਰ ਅਣਮੁੱਲੇ ਰਿਟਨਜ਼”।
              ਫ਼ਿਲਮ ਦੇ ਮਹੂਰਤ ਦੀਆਂ ਫੋਟੋਆਂ ਸ਼ੋਸ਼ਲ ਮੀਡਿਆ `ਤੇ ਸ਼ੇਅਰ ਕਰਦੇ ਹੋਇਆ ਫ਼ਿਲਮ ਦੇ ਪੇਸ਼ਕਾਰ ਜਰਨੈਲ ਘੁਮਾਣ ਨੇ ਦੱਸਿਆ ਕਿ ਇਹ ਫ਼ਿਲਮ ਸੰਗੀਤ, ਕਹਾਣੀ ਅਤੇ ਕਾਮੇਡੀ ਪੱਖੋਂ ਬਾਕੀਆਂ ਦੇ ਮੁਕਾਬਲੇ ਪਾਏਦਾਰ ਫ਼ਿਲਮ ਹੋਵੇਗੀ।ਡਾਇਰੈਕਟਰ ਹੈਰੀ ਭੱਟੀ ਨੇ ਕਿਹਾ ਕਿ ਇਸ ਭਾਗ ਦੇ ਸਾਰੇ ਕਲਾਕਾਰ ਪਹਿਲੀ ਫ਼ਿਲਮ ਵਾਂਗ ਹੀ ਹੋਣਗੇ।ਆਰਯਾ ਬੱਬਰ ਦੀ ਜਗ੍ਹਾ ਇਸ ਵਾਰ ਪ੍ਰਭ ਗਿੱਲ ਦਿਖਣਗੇ।ਫ਼ਿਲਮ ਦੀਆਂ ਹੀਰੋਇਨਾਂ ਵੀ ਨਵੀਆਂ ਹੋਣਗੀਆਂ।
           ਹੈਰੀ ਭੱਟੀ ਨੇ ਪਹਿਲਾਂ ਵੀ ਰੱਬ ਦਾ ਰੇਡੀਓ, ਆਟੇ ਦੀ ਚਿੜੀ, ਦੋ ਦੂਨੀ ਪੰਜ ਵਰਗੀਆਂ ਫ਼ਿਲਮਾਂ ਡਾਇਰੈਕਟ ਕੀਤੀਆਂ ਹਨ।ਇਸ ਫ਼ਿਲਮ ਦੇ ਲੇਖਕ ਹੋਣ ਦੇ ਨਾਲ ਨਾਲ ਇਸ ਫ਼ਿਲਮ ਵਿੱਚ ਡਾਇਲਾਗ ਅਤੇ ਸਕ੍ਰੀਨਪਲੇਅ ਦਾ ਕੰਮ ਵੀ ਗੁਰਜ਼ਿੰਦ ਮਾਨ ਹੋਰਾਂ ਨੇ ਹੀ ਕੀਤਾ ਹੈ, ਜੋ ਕਿ ਪਹਿਲਾਂ ਵੀ `ਵਨਸ ਅਪੌਨ ਆ ਟਾਈਮ ਇਨ ਅੰਮ੍ਰਿਤਸਰ`, `ਵੰਡ` ਅਤੇ `ਪੰਜਾਬ ਸਿੰਘ` ਵਰਗੀਆਂ ਫ਼ਿਲਮਾਂ ਨੂੰ ਕਹਾਣੀ ਦੇ ਚੁੱਕੇ ਹਨ।ਇਸ ਫ਼ਿਲਮ ਦੀ ਸਟਾਰ ਕਾਸਟ ਵਿੱਚ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਲੀਡ ਕਰਦੇ ਨਜ਼ਰ ਆਉਣਗੇ।ਇਹਨਾਂ ਦਾ ਸਾਥ ਨਿਭਾਉਣਗੀਆਂ ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ ਅਤੇ ਜੈਸਲੀਨ ਸਲੈਚ।ਨਵਪ੍ਰੀਤ ਬੰਗਾ ਨੇ ਹਾਲ ਹੀ `ਚ ਹਨੀ ਸਿੰਘ ਦੇ ਨਾਲ `ਗੁੜ ਨਾਲੋਂ ਇਸ਼ਕ ਮਿੱਠਾ` ਗਾਣੇ ਵਿੱਚ ਪੇਸ਼ਕਾਰੀ ਦਿੱਤੀ ਅਤੇ ਪੰਜਾਬੀ ਫ਼ਿਲਮ ਮੁੰਡਾ ਫਰੀਦਕੋਟੀਆ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਈ ਸੀ। ਨਿਕੀਤ ਢਿੱਲੋਂ ਦੀ ਵੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਸਿਕੰਦਰ-2 `ਚ ਗੁਰੀ ਦੇ ਨਾਲ ਅਹਿਮ ਭਮਿਕਾ ਸੀ।ਇਸ ਦੇ ਨਾਲ ਹੀ ਜੈਸਲੀਨ ਸਲੈਚ ਨੂੰ ਵੀ ਕਈ ਹਿੱਟ ਪੰਜਾਬੀ ਗਾਣੇ ਜਿਵੇਂ ਕਿ ਬਾਪੂ ਜ਼ਿਮੀਂਦਾਰ, ਲੈਂਸਰ ਆਦਿ ਵਿੱਚ ਦੇਖਿਆ ਗਿਆ।ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਭਾਗ ਹਿਮਾਚਲ ਪ੍ਰਦੇਸ਼ ਦੀਆਂ ਸ਼ਾਨਦਾਰ ਵਾਦੀਆਂ ਵਿੱਚ ਸ਼ੂਟ ਹੋ ਰਿਹਾ ਹੈ ਅਤੇ ਬਾਕੀ ਦੀ ਸ਼ੂਟਿੰਗ ਪੰਜਾਬ ਵਿੱਚ ਹੋਏਗੀ।
          ਇਸ ਫਿਲਮ ਦੇ ਪ੍ਰੋਡਿਊਸਰ ਅਦੰਮਿਆ ਸਿੰਘ, ਡਾ. ਵਰੁਣ ਮਲਿਕ, ਅਮਨਦੀਪ ਸਿਹਾਗ ਅਤੇ ਮਿੱਠੂ ਝਾਜੜਾ ਹਨ।ਸੰਗੀਤ ਗੁਰਮੀਤ ਸਿੰਘ ਅਤੇ ਪਰਗਟ ਵੱਲੋਂ ਦਿੱਤਾ ਜਾਏਗਾ।ਇਸ ਫ਼ਿਲਮ ਦੇ ਲਾਈਨ ਪ੍ਰੋਡਿਊਸਰ ਹਨ ਐਚ.ਵਿਰਕ ਜਿਹਨਾਂ ਨੇ ਪਹਿਲਾਂ ਵੀ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਇੰਦਰਜੀਤ ਗਿੱਲ ਕਰੀਏਟਿਵ ਪ੍ਰੋਡਿਊਸਰ ਦੀ ਭੂਮਿਕਾ ਨਿਭਾਉਣਗੇ।ਕਈ ਹਿੱਟ ਫ਼ਿਲਮਾਂ ਦੇਣ ਵਾਲੇ ਅੰਸ਼ੁਲ ਚੌਬੇ ਫ਼ਿਲਮ ਦੀ ਸ਼ੂਟਿੰਗ ਦੀ ਡੀ.ਓ.ਪੀ ਕਰਨਗੇ।ਉਹਨਾਂ ਨੇ ਪਹਿਲਾਂ `ਪੰਜਾਬ 1984`, `ਜੱਟ ਐਂਡ ਜੂਲੀਅਟ ਸੀਰੀਜ਼`, `ਅੰਬਰਸਰੀਆ`, `ਡਿਸਕੋ ਸਿੰਘ` ਆਦਿ ਵਿੱਚ ਕੰਮ ਕੀਤਾ ਹੈ।ਪਰਮਜੀਤ ਘੁਮਾਣ ਇਸ ਫ਼ਿਲਮ ਦੇ ਐਸੋਸੀਏਟ ਡਾਇਰੈਕਟਰ ਹਨ।
ਫਿਲਮ 6 ਮਾਰਚ 2020 ਨੂੰ ਰਲੀਜ਼ ਹੋਣ ਦੀ ਗੱਲ ਕੀਤੀ ਜਾ ਰਹੀ ਹੈ।
 Harjinder Singh Jawanda

 

 

ਹਰਜਿੰਦਰ ਸਿੰਘ ਜਵੰਦਾ
ਮੋ – 94638 28000
 

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਡੀ.ਏ.ਵੀ ਖੇਡਾਂ ‘ਚ ਰਾਸ਼ਟਰੀ ਪੱਧਰ ‘ਤੇ ਜਿੱਤੇ 41 ਸੋਨ, 15 ਸਿਲਵਰ ਅਤੇ 10 ਕਾਂਸੀ ਦੇ ਤਗਮੇ

ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਸਪੋਰਟਸ …

Leave a Reply