Tuesday, December 24, 2024

ਚੰਗੀ ਸਭਿਅਤਾ ਸਿਰਜਣਾ ਟੈਲੀਵਿਜਨ ਇੰਡਸਟਰੀ ਦਾ ਮੁੱਖ ਉਦੇਸ਼

 ਪੈਸਾ ਕਮਾਉਣ ਵਾਲੀ ਮਸ਼ੀਨ ਬਣਦੀ ਜਾ ਰਹੀ ਹੈ ਟੈਲੀਵਿਜਨ ਇੰਡਸਟਰੀ – ਵਨਿਤਾ ਕੋਇਲੋ
ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇੱਕ ਚੰਗੀ ਸਭਿਅਤਾ ਸਿਰਜਣ ਦੇ ਉਦੇਸ਼ਾਂ ਦੇ ਉਦਮਾਂ ਨੂੰ ਪਾਸੇ ਰੱਖ ਕੇ ਅੱਜ ਟੈਲੀਵਿਜਨ PUNJ0511201902ਇੰਡਸਟਰੀ ਪੈਸਾ ਕਮਾਉਣ ਵਾਲੀ ਮਸ਼ੀਨ ਬਣਦੀ ਜਾ ਰਹੀ ਹੈ। ਟੈਲੀਵਿਜਨ ਇੰਡਸਟਰੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਾ ਨਿਭਾਉਂਦੀ ਹੋਈ ਗੈਰ-ਸਮਾਜੀ ਪ੍ਰੋਗਰਾਮ ਪਰੋਸ ਰਹੀ ਹੈ। ਇਹ ਵਿਚਾਰ ਪ੍ਰਸਿੱਧ ਲੇਖਿਕਾ ਵਨਿਤਾ ਕੋਇਲੋ ਨੇ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਾਝਾ ਹਾਊਸ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਭਾਸ਼ਣ ਮੌਕੇ ਪ੍ਰਗਟ ਕੀਤੇ। ਵਨਿਤਾ ਕੋਇਲੋ ਪ੍ਰਸਿੱਧ ਟੀ.ਵੀ. ਸੀਰੀਅਲ਼ `ਜੱਸੀ ਜੈਸੀ ਕੋਈ ਨਹੀਂ, ਨਾ ਬੋਲੇ ਤੁਮ ਨਾ ਮੈਨੇ ਕੁਛ ਕਹਾ ਅਤੇ ਤ੍ਰਿਕਾਲ` ਜਿਹੇ ਪ੍ਰਸਿੱਧ ਨਾਟਕਾਂ ਦੀ ਲੇਖਿਕਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਸਿਰਫ ਡਿਗਰੀਆਂ ਲੈਣ ਵਾਸਤੇ ਹੀ ਨਹੀਂ ਕਰਨੀ ਚਾਹੀਦੀ ਸਗੋਂ ਆਪਣੀ ਜ਼ਿੰਦਗੀ ਦੇ ਸਾਰੇ ਵਰਤਾਰਿਆਂ ਅਤੇ ਸਮਾਜ ਲਈ ਸਾਰਥਿਕਤਾ ਨੂੰ ਧਿਆਨ ਵਿਚ ਰੱਖਦਿਆਂ ਪੜ੍ਹਾਈ ਨੂੰ ਜਨੂੰਨ ਪੱਧਰ `ਤੇ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਸ਼ਕਤੀ ਅਤੇ ਮਨੋਭਾਵਾਂ ਨੂੰ ਚੰਗੇ ਕੰਮਾਂ ਵਿਚ ਇਸਤੇਮਾਲ ਕਰਨਾ ਚਾਹੀਦਾ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਉਨਾਂ  ਕਿਹਾ ਕਿ ਸਾਡੀ ਮਾਨਸਿਕਤਾ ਨੂੰ ਗੁਮਰਾਹ ਕਰਨ ਵਾਲੇ ਅਜੋਕੇ ਟੀ.ਵੀ. ਸੀਰੀਅਲਾਂ ਅਤੇ ਹੋਰ ਪ੍ਰੋਗਰਾਮਾਂ ਨੂੰ ਵੇਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
        ਪ੍ਰਸਿੱਧ ਥੀਏਟਰ ਸ਼ਖਸੀਅਤ ਅਤੇ ਬੌਲੀਵਡ ਜਗਤ ਦੇ ਪ੍ਰਸਿੱਧ ਕਪੂਰ ਖਾਨਦਾਨ ਤੋਂ ਸੰਜਨਾ ਕਪੂਰ ਨੇ ਕਿਹਾ ਕਿ ਭਾਵੇਂ ਕਿ ਸਿਨੇਮਾ ਉਨ੍ਹਾਂ ਨੂੰ ਗੁੜ੍ਹਤੀ ਵਿਚ ਮਿਲਿਆ ਹੈ ਪਰ ਉਨ੍ਹਾਂ ਨੇ ਥੀਏਟਰ ਨੂੰ ਤਰਜੀਹ ਦਿੱਤੀ। ਕਿਉਂਕਿ ਉਨ੍ਹਾਂ ਦੇ ਦਾਦਾ ਮਰਹੂਮ ਪ੍ਰਿਥਵੀਰਾਜ ਕਪੂਰ ਪ੍ਰਸਿੱਧ ਰੰਗਕਰਮੀ ਹੋਣ ਦੇ ਨਾਲ ਨਾਲ ਪ੍ਰਸਿੱਧ ਅਦਾਕਾਰ ਵੀ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਵੱਲੋਂ 1944 ਵਿਚ ਪ੍ਰਿਥਵੀ ਥੀਏਟਰ ਨਾ ਦੀ ਸੰਸਥਾ ਸਥਾਪਤ ਕੀਤੀ ਗਈ ਤਾਂ ਜੋ ਇਸ ਖੇਤਰ ਦੇ ਪ੍ਰੇਮੀਆਂ ਨੂੰ ਇਕ ਸਾਂਝਾ ਮੰਚ ਮਿਲ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਨੇ ਆਪਣੇ ਨਾਟਕਾਂ ਅਤੇ ਫਿਲਮਾਂ ਵਿਚ ਮਜਦੂਰਾਂ ਅਤੇ ਕਿਸਾਨਾਂ ਦੀਆਂ ਕਹਾਣੀ ਤੋਂ ਇਲਾਵਾ ਸਮਾਜ ਦੇ ਮਸਲਿਆਂ ਨੂੰ ਦਰਸਾਉਂਦੀਆਂ ਕਹਾਣੀਆਂ ਵੀ ਪੇਸ਼ ਕੀਤੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਨਾਂ ਕਰਕੇ ਹੀ ਉਨ੍ਹਾਂ ਦਾ ਝੁਕਾਅ ਥੀਏਟਰ ਵਿਚ ਰਿਹਾ ਅਤੇ ਉਨ੍ਹਾਂ ਨੇ ਥੀਏਟਰ ਨੂੰ ਸਕੂਲ ਪੱਧਰ ਤਕ ਪੁਚਾਉਣ ਦੇ ਉਪਰਾਲੇ ਕੀਤੇ।
         ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਇਸ ਮੌਕੇ ਆਪਣੇ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਪ੍ਰੌਗਰਾਮ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿਚ ਸਹੀ ਸੇਧ ਮਿਲ ਸਕੇ ਅਤੇ ਉਹ ਆਪਣੀ ਸਹੀ ਦਿਸ਼ਾ ਚੁਣ ਸਕਣ। ਉਨ੍ਹਾਂ ਕਿਹਾ ਕਿ ਰਸਮੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਗੈਰ ਰਸਮੀ ਪੜ੍ਹਾਈ ਅਤੇ ਸਿੱਖਣ ਦੇ ਉਦੇਸ਼ ਨਾਲ ਵੱਖ ਵੱਖ ਗਤੀਵਿਧੀਆਂ ਵਿਚ ਭਾਗ ਲੈਣਾ ਚਾਹੀਦਾ ਹੈ।
ਵਿਭਾਗ ਦੇ ਮੁਖੀ, ਪ੍ਰੋ. ਕੁਲਦੀਪ ਕੌਰ ਨੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ ਅਤੇ ਮਾਝਾ ਹਾਊਸ ਤੋਂ ਪ੍ਰੀਤੀ ਗਿੱਲ ਨੇ ਮਾਝਾ ਹਾਊਸ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply