ਦਿਲ ਦੇ ਰੋਗਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ
ਧੂਰੀ, 16 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਭਾਰਤ ਵਿਕਾਸ ਪ੍ਰੀਸ਼ਦ ਦੀ ਸਵਾਮੀ ਵਿਵੇਕਾਨੰਦ ਸ਼ਾਖਾ ਵੱਲੋਂ ਦੇਵ ਪ੍ਰਯਾਸ ਚੈਰੀਟੇਬਲ ਟਰੱਸਟ ਸੰਗਰੂਰ ਦੇ ਸਹਿਯੋਗ ਨਾਲ ਪ੍ਰੀਸ਼ਦ ਦੇ ਪ੍ਰਧਾਨ ਬਸੰਤ ਕੁਮਾਰ ਅਤੇ ਪ੍ਰਾਜੈਕਟ ਚੇਅਰਮੈਨ ਵਿਵੇਕ ਗੁਪਤਾ ਆਰਕੀਟੈਕਟ ਦੀ ਅਗਵਾਈ ਹੇਠ ਆਰੀਆ ਮਹਿਲਾ ਕਾਲਜ ਧੂਰੀ ਵਿਖੇ ਦਿਲ ਦੇ ਰੋਗਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ. ਵਿਵੇਕ ਸਿੰਗਲਾ ਐਮ.ਡੀ (ਡੀ. ਐਮ. ਕਾਰਡਿਆਲੋਜੀ) ਅਤੇ ਉਹਨਾਂ ਦੇ ਸਹਿਯੋਗੀ ਡਾ. ਕੁਮਾਰ ਕ੍ਰਿਸ਼ਨ ਨੇ 140 ਦੇ ਕਰੀਬ ਮਰੀਜ਼ਾਂ ਦਾ ਮੁਫਤ ਚੈਕਅੱਪ ਕੈਂਪ ਕੀਤਾ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।ਡਾ. ਵਿਵੇਕ ਸਿੰਗਲਾ ਨੇ ਦਿਲ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਦੱਸਦਿਆਂ ਕਿਹਾ ਕਿ ਸਾਨੂੰ ਰੋਜ਼ਾਨਾ ਜੀਵਨ ਵਿੱਚ ਸੈਰ ਅਤੇ ਐਕਸਰਸਾਈਜ਼ ਦੇ ਨਾਲ-ਨਾਲ ਨਮਕ, ਘਿਓ, ਤੇਲ ਤੇ ਮੈਦੇ ਦੀਆਂ ਬਣੀਆਂ ਚੀਜ਼ਾਂ ਦਾ ਉਪਯੋਗ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।ਇਸ ਦੇ ਨਾਲ ਹੀ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਮੋਟਾਪਾ ਵੀ ਦਿਲ ਦੇ ਰੋਗੀ ਲਈ ਘਾਤਕ ਸਿੱਧ ਹੁੰਦੇ ਹਨ।ਉਹਨਾਂ ਕਿਹਾ ਕਿ ਪੁਰਾਣੀਆਂ ਖੁਰਾਕਾਂ ਅਤੇ ਰਹਿਣ-ਸਹਿਣ ਦੇ ਮੁਕਾਬਲੇ ਬਦਲੀ ਜੀਵਨ ਸ਼ੈਲੀ ਕਾਰਨ ਦਿਲ ਦੇ ਰੋਗੀਆਂ ਦੀ ਗਿਣਤੀ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ।ਡਾਕਟਰਾਂ ਦੀ ਟੀਮ ਨੂੰ ਨਗਰ ਕੌਂਸਲ ਦੇ ਪ੍ਰਧਾਨ ਸੰਦੀਪ ਤਾਇਲ ਪੱਪੂ ਅਤੇ ਕਲਬ ਦੇ ਅਹੁਦੇਦਾਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪਰਦੀਪ ਮਿੱਤਲ, ਪੁਨੀਤ ਸਿੰਗਲਾ, ਗਿਆਨ ਚੰਦ, ਪ੍ਰੇਮ ਸ਼ਰਮਾ, ਚੰਦਰ ਸ਼ੇਖਰ ਲੱਕੀ, ਸ਼ੈਲੇਂਦਰ ਕੁਮਾਰ, ਜਸਵੰਤ ਰਾਏ, ਪ੍ਰੇਮ ਕੁਮਾਰ, ਗਗਨਦੀਪ ਸਿੰਘ ਅਤੇ ਸਤਵਿੰਦਰ ਸਿੰਘ ਈ.ਸੀ.ਜੀ ਟੈਕਨੋਲੋਜਿਸਟ ਆਦਿ ਹਾਜ਼ਰ ਸਨ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ …