Monday, December 23, 2024

ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਨੂੰ ‘ਪਹਿਲਾ ਪਰਵਾਸੀ ਚਿੰਤਕ ਪੁਰਸਕਾਰ’

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬੀ ਭਵਨ ਸਰੀ (ਕੈਨੇਡਾ) ਅਤੇ ਪਰਵਾਸੀ-ਸਾਹਿਤ ਕੇਂਦਰ, ਜੀ.ਜੀ.ਐਨ ਖਾਲਸਾ ਕਾਲਜ ਲੁਧਿਆਣਾ, PPNJ2501202010ਦਿੱਲੀ ਅਕਾਦਮੀ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਸਟ੍ਰੇਲੀਆ ਦੇ ਸਹਿਯੋਗ ਨਾਲ ਲੁਧਿਆਣਾ ਵਿਖੇ ਦੋ ਰੋਜ਼ਾ ਤੀਸਰੀ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਚਿੰਤਕ ਤੇ ਖੋਜੀ ਲੇਖਕ ਡਾ. ਹਰਚੰਦ ਸਿੰਘ ਬੇਦੀ ਨੂੰ ਪਹਿਲਾ ਪਰਵਾਸੀ ਚਿੰਤਕ ਪੁਰਸਕਾਰ ਦਿੱਤਾ ਗਿਆ।ਪਰਵਾਸੀ ਪੰਜਾਬੀ ਸਾਹਿਤ ਦੀ ਅਕਾਦਮਿਕ ਖੋਜ, ਅਧਿਐਨ ਤੇ ਅਧਿਆਪਨ ਲਈ ਦਿੱਤੀਆਂ ਇਤਿਹਾਸਕ ਤੇ ਯਾਦਗਾਰੀ ਸੇਵਾਵਾਂ ਲਈ ਉਨ੍ਹਾਂ ਨੂੰ ਇਸ ਪਹਿਲੇ ਪਰਵਾਸੀ ਪੰਜਾਬੀ ਸਾਹਿਤ ਚਿੰਤਕ ਪੁਰਸਕਾਰ ਨਾਲ ਸਨਮਾਨਿਆ ਗਿਆ।ਇਸ ਐਵਾਰਡ ਵਿੱਚ 51000 ਰੁਪਏ, ਤਸਤਰੀ, ਸਨਮਾਨ ਪੱਤਰ, ਸਨਮਾਨ-ਚਿੰਨ੍ਹ, ਫੁਲਕਾਰੀ ਤੇ ਪੁਸਤਕਾਂ ਦਾ ਇਕ ਸੈਟ ਵੀ ਭੇਟ ਕੀਤਾ ਗਿਆ। ਸਨਮਾਨ-ਪੱਤਰ ਵਿੱਚ ਜ਼ਿਕਰ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਹਰਚੰਦ ਸਿੰਘ ਬੇਦੀ ਯੂ.ਜੀ.ਸੀ ਦੇ ਪ੍ਰੋਫ਼ੈਸਰ ਅਮੈਰੀਟਸ, ਸੈਂਟਰ ਫ਼ਾਰ ਇਮੀਗਰੈਂਟ ਸਟੱਡੀਜ਼ ਦੇ ਪਹਿਲੇ ਡਾਇਰੈਕਟਰ ਰਹਿਣ ਤੋਂ ਇਲਾਵਾ ਉਹ ਭਾਈ ਵੀਰ ਸਿੰਘ ਰਿਸਰਚ ਸੈਂਟਰ ਚੀਫ ਖਾਲਸਾ ਦੀਵਾਨ ਦੇ ਵੀ ਡਾਇਰੈਕਟਰ ਰਹੇ।ਉਨ੍ਹਾਂ ਨੇ 67 ਪੁਸਤਕਾਂ ਦੀ ਰਚਨਾ ਕਰਨ ਤੋਂ ਇਲਾਵਾ 120 ਖੋਜ ਪੱਤਰ ਅਤੇ 11 ਅੰਤਰਰਾਸ਼ਟਰੀ ਸੈਮੀਨਾਰ ਵੀ ਕਰਵਾਏ।ਡਾ. ਬੇਦੀ ਨੇ ਪਰਵਾਸੀ ਸਾਹਿਤ ਦੇ ਪਹਿਲੇ ਪਰਵਾਸੀ ਚਿੰਤਕ ਵਜੋਂ ਮਹੱਤਵਪੂਰਨ, ਯਾਦਗਾਰੀ ਤੇ ਬੇਮਿਸਾਲ ਭੂਮਿਕਾ ਨਿਭਾਈ।ਉਨ੍ਹਾਂ ਨੇ 10 ਪਰਵਾਸੀ ਪੰਜਾਬੀ ਸਾਹਿਤ ਸੰਦਰਭ ਕੋਸ਼ਾਂ ਦੀ ਸਿਰਜਣਾ ਕਰਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।
PPNJ2501202009ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮਿਲਕ ਫ਼ੈਡ, ਪੰਜਾਬ ਦੇ ਐਮ.ਡੀ ਕਮਲਦੀਪ ਸਿੰਘ ਸੰਘਾ ਨੇ ਡਾ. ਬੇਦੀ ਦੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਜ਼ਬਾਨ ਤੇ ਸਾਹਿਤ ਬਾਰੇ ਗੰਭੀਰ ਦ੍ਰਿਸ਼ਟੀਕੋਣ ਅਪਨਾਉਣ ਦੀ ਸਖ਼ਤ ਲੋੜ ਹੈ ਤੇ ਪੰਜਾਬੀ ਇਸ ਪੱਖੋਂ ਅਵੇਸਲੇ ਹਨ।ਡਾ. ਜਸਵਿੰਦਰ ਨੇ ਆਪਣੇ ਕੁੰਜੀਵਤ ਭਾਸ਼ਨ ਵਿਚ ਡਾ. ਬੇਦੀ ਦੀ ਨਿਰਪੱਖ ਚੋਣ ਦਾ ਜ਼ਿਕਰ ਕਰਦਿਆਂ ਪਰਵਾਸੀ ਜੀਵਨ ਤੇ ਸਾਹਿਤ ਦੇ ਪ੍ਰਸੰਗ ਵਿਚ ਪੇਸ਼ ਆ ਰਹੀਆਂ, ਦੁਸ਼ਵਾਰੀਆਂ ਤੇ ਪੰਜਾਬੀ ਸੰਕਟ ਤੇ ਵੀ ਚਰਚਾ ਕੀਤੀ।ਵਰਿੰਦਰ ਵਾਲੀਆ ਸੰਪਾਦਕ ਪੰਜਾਬੀ ਜਾਗਰਣ ਨੇ ਵਿਸ਼ਵ ਨੂੰ ਇਕ ਪਿੰਡ ਦੱਸਦੇ ਹੋਏ ਤਕਨੀਕ, ਸੰਚਾਰ, ਵਿਗਿਆਨ ਦੀਆਂ ਚੁਣੌਤੀਆਂ ਰਾਹੀਂ ਸਾਹਿਤ ਤੇ ਮਨ ਨੂੰ ਸਮਝਣ ’ਤੇ ਜੋਰ ਦਿੱਤਾ। ਡਾ. ਐਸ.ਪੀ ਸਿੰਘ ਸਾਬਕਾ ਵਾਈਸ ਚਾਂਸਲਰ ਨੇ ਇਸ ਸਮਾਗਮ ਦੀ ਵਿਉਂਤ ਦੇ ਪਿਛੋਕੜ ‘ਤੇ ਝਾਤ ਪੁਆਈ।ਉਨ੍ਹਾਂ ਨੇ ਕਿਹਾ ਕਿ ਡਾ. ਬੇਦੀ ਜਿੰਨਾਂ ਕੰਮ ਕੋਈ ਸੰਸਥਾ ਨਹੀਂ ਕਰ ਸਕੀ।ਪੰਜਾਬੀ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਦਿੱਲੀ ਅਕਾਦਮੀ ਦੇ ਸਕੱਤਰ ਗੁਰਤੇਜ ਸਿੰਘ ਗੁਰਾਇਆ, ਸੁਖੀ ਬਾਠ (ਸਰੀ) ਨੇ ਵੀ ਸੰਬੋਧਨ ਕੀਤਾ।ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਵਿਦਵਾਨ, ਪੰਜਾਬੀ ਲੇਖਕ, ਪਰਵਾਸੀ ਲੇਖਕ, ਵਿਦਿਆਰਥੀ, ਪੇਪਰ ਲੇਖਕ ਤੇ ਯੂਨੀਵਰਸਿਟੀਆਂ ਦੇ ਉਘੇ ਵਿਦਵਾਨ ਹਾਜ਼ਰ ਸਨ। ਡਾ. ਤੇਜਿੰਦਰ ਕੌਰ ਨੇ ਬੜੀ ਪ੍ਰਵੀਨਤਾ ਨਾਲ ਸਟੇਜ ਸੰਚਾਲਨ ਦਾ ਕਾਰਜ ਨਿਭਾਇਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply