ਬਲਦੇਵ ਸੀਹਰਾ ਦੀ ਕਿਤਾਬ ਰਲੀਜ਼, ਜਸਵੰਤ ਸਿੰਘ ਕੰਵਲ ਤੇ ਦਲੀਪ ਕੌਰ ਟਿਵਾਣਾ ਨੂੰ ਸ਼ਰਧਾਂਜਲੀ ਭੇਟ
ਯੂਬਾ ਸਿਟੀ/ ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਵਲੋਂ ਬੀਤੇ ਐਤਵਾਰ ਨੂੰ ‘ਦੀ ਤਾਜ ਇੰਡੀਅਨ ਕੂਜੀਨ ਐਂਡ ਬਾਰ’ ਵਿੱਚ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕਮਲ ਦੇਵ ਪਾਲ, ਸਰਦਾਰ ਜਸਪਾਲ ਸੂਸ, ਪਿਆਰਾ ਸਿੰਘ ਗੋਸਲ਼ ਅਤੇ ਸਭਾ ਦੇ ਪ੍ਰਧਾਨ ਹਰਬੰਸ ਜਿਗਿਆਸੂ ਨੇ ਕੀਤੀ।
ਸਭ ਤੋਂ ਪਹਿਲਾਂ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਉਪਰੰਤ ਬਲਦੇਵ ਸੀਹਰਾ ਦਾ ਗ਼ਜ਼ਲ ਸੰਗ੍ਰਹਿ “ਢਲਦੀ ਸ਼ਾਮ“ ਉਸਤਾਦ ਸ਼ਾਇਰ ਕਮਲ ਦੇਵ ਪਾਲ ਨੇ ਲੋਕ ਅਰਪਿਤ ਕੀਤਾ।ਅਨੂਪ ਸਿੰਘ ਚੀਮਾ ਨੇ ਰੂਬਰੂ ਵੇਲੇ ਸਵਾਲਾਂ ਦੇ ਜਵਾਬ ਬਹੁਤ ਸੁਲਝੇ ਹੋਏ ਕਲਾਕਾਰ ਵਾਂਗ ਦਿੱਤੇ।ਬੌਬੀ ਗੋਸਲ਼ ਨੇ ਅਨੂਪ ਸਿੰਘ ਚੀਮਾ ਨੂੰ ਸਨਮਾਨ ਪੱਤਰ ਭੇਟ ਕੀਤਾ ਅਤੇ ਪਿਆਰਾ ਸਿੰਘ ਗੋਸਲ਼ ਨੇ ਅਨੂਪ ਸਿੰਘ ਚੀਮਾ ਨੂੰ ਗੋਲ਼ਡ ਮੈਡਲ ਨਾਲ ਸਨਮਾਨਿਤ ਕੀਤਾ।ਇਸ ਸਮਾਗਮ ਵਿੱਚ ਕੈਲੀਫੋਰਨੀਆ ਦੀਆਂ ਉਘੀਆਂ ਸਖਸ਼ੀਅਤਾਂ ਨੇ ਹਾਜ਼ਰੀ ਲਵਾਈ।
ਰਚਨਾਵਾਂ ਦੇ ਦੌਰ ਵਿੱਚ ਅਨੂਪ ਸਿਘ ਚੀਮਾ ਨੇ ਗੀਤ ਨਾਲ ਹਾਜ਼ਰੀ ਲਵਾਈ।ਉਸ ਤੋਂ ਬਾਅਦ ਹਰਨੇਕ ਸਿੰਘ ਨੇ ਮਿੰਨੀ ਕਹਾਣੀ ਤੇ ਹਰਜਿੰਦਰ ਪੰਧੇਰ ਨੇ ਕਹਾਣੀ ਪੜੀ।ਅਰਸ਼ਵੀਰ ਸ਼ੇਰਗਿੱਲ ਨੇ ਕਵਿਤਾਵਾਂ, ਹਰਬੰਸ ਜਗਿਆਸੂ ਨੇ ਗ਼ਜ਼ਲ ਸੁਣਾਈ।ਸਤਨਾਮ ਸਿੰਘ ਤਾਤਲਾ ਨੇ ਫਿਲਮ ਪ੍ਰੋਡਕਸ਼ਨ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ।ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਰੁਬਾਈਆਂ ਤੇ ਨਜ਼ਮ ਨਾਲ ਚੰਗਾ ਰੰਗ ਬੰਨਿਆ।ਸਰਦਾਰ ਜਸਪਾਲ ਸੂਸ ਨੇ ਦੋ ਗ਼ਜ਼ਲਾਂ ਨਾਲ ਹਾਜ਼ਰੀ ਲਵਾਈ।ਅਖੀਰ ‘ਚ ਜਨਾਬ ਕਮਲ ਦੇਵ ਪਾਲ ਨੇ ਗਜ਼ਲ ਦੇ ਸ਼ੇਅਰਾਂ ਨਾਲ ਇਸ ਸਮਾਗਮ ਨੂੰ ਸਿਖਰ ਤੱਕ ਪੁੱਜਦਾ ਕੀਤਾ।
ਸਰਦਾਰ ਜਸਪਾਲ ਸੂਸ, ਡਾ. ਹਰਬੰਸ ਸਿੰਘ ਜਗਿਆਸੂ, ਉਸਤਾਦ ਕਮਲ ਦੇਵ ਪਾਲ, ਅਨੂਪ ਸਿੰਘ ਚੀਮਾ, ਹਰਜਿੰਦਰ ਪੰਧੇਰ (ਪ੍ਰਧਾਨ ਸਾਹਿਤ ਸਭਾ ਸਟਾਕਟਨ), ਪ੍ਰਿੰ. ਹਰਨੇਕ ਸਿੰਘ, ਸਰਦਾਰ ਪਿਆਰਾ ਸਿੰਘ ਗੋਸਲ, ਫਿਲਮ ਪ੍ਰੋਡਿਊਸਰ ਤੇ ਐਕਟਰ ਸਤਨਾਮ ਸਿੰਘ ਤਾਤਲਾ, ਬੀਬੀ ਸੁਰਜੀਤ ਕੌਰ, ਕੇਹਰ ਸਿੰਘ, ਸਵਰਨ ਸਿੰਘ ਗਿੱਲ, ਗੁਰਮੁੱਖ ਸਿੰਘ ਗੋਸਲ (ਬੌਬੀ ਗੋਸਲ), ਅਰਸ਼ਵੀਰ ਸ਼ੇਰਗਿੱਲ, ਰਣਜੀਤ ਜੌਹਲ, ਸੁਖਦੇਵ ਸਿੰਘ ਮੁੰਡੀ, ਜੁਗਿੰਦਰ ਸਿੰਘ ਦੁਲਾਈ, ਤਰਦੀਪ ਸਿੰਘ, ਸੁਖਦੇਵ ਸਿੰਘ ਢਿੱਲੋਂ, ਡਾ. ਗੁਰਿੰਦਰ ਸਿੰਘ, ਸਤਨਾਮ ਸਿੰਘ ਨਿੱਝਰ ਤੋਂ ਇਲਾਵਾ ਹੋਰ ਬਹੁਤ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੇ ਭਾਗ ਲੈ ਕੇ ਸਮਾਗਮ ਨੂੰ ਬਹੁਤ ਸਫਲ ਬਣਾਇਆ।
ਅੰਤ ‘ਚ ਸਭਾ ਦੇ ਪ੍ਰਧਾਨ ਹਰਬੰਸ ਜਗਿਆਸੂ ਨੇ ਸਾਰੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।