ਮੁੱਖ ਮੰਤਰੀ ਨੇ ਮੰਗਾਂ ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ-ਵਾਲੀਆ
ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਤੇ ਹੋਰ ਪੱਤਰਕਾਰ ਮੁੱਖ ਮੰਤਰੀ ਨਾਲ ਮੰਗਾਂ ਬਾਰੇ ਵਿਚਾਰ ਚਰਚਾ ਕਰਦੇ ਹੋਏ।
ਅੰਮਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸz ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਇੱਕ ਵਫਦ ਪੱਤਰਕਾਰਾਂ ਦੀਆ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਦੌਰਾਨ ਮਿਲਿਆ ਜਦ ਕਿ ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰਾਂ ਦਾ ਉਹ ਬਹੁਤ ਸਤਿਕਾਰ ਕਰਦੇ ਹਨ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਤੇ ਤੁਰੰਤ ਵਿਚਾਰ ਕਰਨ ਦਾ ਭਰੋਸਾ ਦਿੱਤਾ।ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਸz. ਕੰਵਲਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਸz. ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਪੱਤਰਕਾਰਾਂ ਦਾ ਇੱਕ ਵਫਦ ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਸਮੇਤ ਕਈ ਹੋਰ ਵੀ ਕਈ ਕਸਬਿਆਂ ਦੇ ਪੱਤਰਕਾਰ ਸ਼ਾਮਲ ਸਨ ਨੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦੇ ਕੇ ਦੱਸਿਆ ਕਿ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਕੇਰਲ ਸਰਕਾਰਾਂ ਆਪਣੇ ਪੱਤਰਕਾਰਾਂ ਨੂੰ ਵਧੇਰੇ ਸਹੂਲਤਾਂ ਦਿੰਦੀਆ ਹਨ, ਜਦ ਕਿ ਕੇਰਲ ਤੇ ਰਾਜਸਥਾਨ ਸਰਕਾਰਾਂ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੱਤਰਕਾਰਾਂ ਨੂੰ 10000 ਰੁਪਏ ਮਹੀਨਾ ਪੈਨਸ਼ਨ ਦਿੰਦੀ ਹੈ ਤਾਂ ਮੁੱਖ ਮੰਤਰੀ ਸz. ਬਾਦਲ ਨੇ ਭਰੋਸਾ ਦਿੱਤਾ ਭਾਵੇ ਪੱਤਰਕਾਰ ਸਰਕਾਰੀ ਮੁਲਾਜਮ ਤਾਂ ਨਹੀ, ਪਰ ਫਿਰ ਵੀ ਉਹ ਰਾਜਸਥਾਨ ਤੇ ਕੇਰਲਾ ਸਰਕਾਰਾਂ ਤੋ ਜਾਣਕਾਰੀ ਹਾਸਲ ਕਰਕੇ ਪੰਜਾਬ ਦੇ ਪੱਤਰਕਾਰਾਂ ਨੂੰ ਪੈਨਸ਼ਨ ਦੇਣ ਬਾਰੇ ਵਿਚਾਰ ਜਰੂਰ ਕਰਨਗੇ। ਉਹਨਾਂ ਕਿਹਾ ਕਿ ਹੋਰ ਮੰਗਾਂ ਵੀ ਜਿਹਨਾਂ ਵਿੱਚ ਪੱਤਰਕਾਰਾਂ ਨੂੰ ਸਰਕਾਰੀ ਕਾਰਡ ਜਾਰੀ ਕਰਨ, ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਕਰਨ, ਹਰੇਕ ਪੱਤਰਕਾਰ ਦਾ ਸਰਕਾਰੀ ਪੱਧਰ ਤੇ 10 ਲੱਖ ਦਾ ਐਕਸੀਡੈਂਟਲ ਤੇ ਮੈਡੀਕਲ ਬੀਮਾ ਕਰਾਉਣ, ਬੱਸ ਪਾਸ ਜਿਲ੍ਹਾ ਪੱਧਰ ਤੇ ਜਾਰੀ ਕਰਨ, ਹਰੇਕ ਸ਼ਹਿਰ ਵਿੱਚ ਪ੍ਰੈਸ ਕਾਲੋਨੀ ਬਨਾਉਣ, ਟੋਲ ਪਲਾਜ਼ਾ ਮੁਆਫ ਕਰਨ, ਲੋਕ ਸੰਪਰਕ ਵਿਭਾਗ ਨੂੰ ਚੁਸਤ ਦਰੁੱਸਤ ਕਰਨ ਅਤੇ ਪੱਤਰਕਾਰ ਭਲਾਈ ਕਮੇਟੀਆਂ ਸੂਬਾ, ਜਿਲ੍ਹਾ ਤੇ ਤਹਿਸੀਲ ਪੱਧਰ ‘ਤੇ ਬਨਾਉਣ ਆਦਿ ਮੰਗ ਪੱਤਰ ਸ਼ਾਮਲ ਹਨ, ਬਾਰੇ ਵੀ ਮੁੱਖ ਮੰਤਰੀ ਨੇ ਵਿਚਾਰ ਕਰਨ ਦੇ ਭਰੋਸਾ ਦਿੱਤਾ।ਸz. ਬਾਦਲ ਨੇ ਕਿਹਾ ਕਿ ਉਹ ਪੱਤਰਕਾਰ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਉਹ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨਗੇ।ਇਸ ਵਫਦ ਵਿੱਚ ਕੰਵਲਜੀਤ ਵਾਲੀਆ ਪ੍ਰੈੱਸ ਸਕੱਤਰ, ਜਗਜੀਤ ਸਿੰਘ ਜੱਗਾ ਜਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਸz. ਜਸਬੀਰ ਸਿੰਘ ਖਾਸਾ ਅੰਮ੍ਰਿਤਸਰ (ਸ਼ਹਿਰੀ), ਸz. ਬਲਵਿੰਦਰ ਸਿੰਘ ਸੰਧੂ ਰਮਦਾਸ ਜਿਲ੍ਹਾ ਪ੍ਰਧਾਨ ਤੇ ਜਗਤਾਰ ਸਿੰਘ ਸਹਿਮੀ ਅੰਮ੍ਰਿਤਸਰ (ਦਿਹਾਤੀ), ਸz. ਹਰਜਿੰਦਰ ਸਿੰਘ ਖਹਿਰਾ ਪ੍ਰਧਾਨ ਤੇ ਪਲਵਿੰਦਰ ਸਿੰਘ ਸਰੰਗਲ ਜਨਰਲ ਸਕਤੱਰ ਜਿਲ੍ਹਾ ਗੁਰਦਾਸਪੁਰ ਇਕਾਈ, ਹਰੀਸ਼ ਕੱਕੜ ਜੰਡਿਆਲਾ ਗੁਰੂ, ਬਲਜੀਤ ਸਿੰਘ ਜੈਤੀਪੁਰ ਤਹਿਸੀਲ ਪ੍ਰਧਾਨ ਅੰਮ੍ਰਿਤਸਰ-2, ਰਾਜੇਸ਼ ਭੰਡਾਰੀ ਚਵਿੰਡਾ ਦੇਵੀ, ਰਤਨ ਪੱਡਾ ਰਮਦਾਸ, ਨਿਸ਼ਾਨ ਸਿੰਘ ਤਰਨ ਤਾਰਨ, ਸਿਮਰਜੀਤ ਸਿੰਘ ਅਜਨਾਲਾ, ਸਰਬਜੀਤ ਕੌਰ, ਗੁਰਜੀਤ ਸਿੰਘ ਅਜਨਾਲਾ, ਅਮਰੀਕ ਸਿੰਘ ਵੱਲਾ, ਗੁਰਦੀਪ ਸਿੰਘ ਨਾਗੀ ਮਾਨਾਂਵਾਲਾਂ, ਹਰਪਾਲ ਸਿੰਘ ਮਜੀਠਾ ਆਦਿ ਤੋ ਇਲਾਵਾ ਹੋਰ ਵੀ ਭਾਰੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਹਾਜਰ ਸੀ।