ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਭਾਰਤ ਸਰਕਾਰ ਵੱਲੋ ਆਪਣਾਂ ਆਲਾ ਦੁਆਲਾ ਸਾਫ ਕਰਨ ਤੇ ਹੱਥੀ ਕੰਮ ਕਰਨ ਦੀ ਆਦਤ ਬਰਕਰਾਰ ਰੱਖਣ ਦੇ ਮਕਸਦ ਨਾਲ ਸਵੱਛ ਭਾਂਰਤ ਨਾ ਦਾ ਅਭਿਆਨ ਸੁਰੂ ਕੀਤਾ ਗਿਆ ਹੈ ਇਸੇ ਹੀ ਲੜੀ ਅਧੀਨ ਸਿਖਿਆ ਵਿਭਾਂਗ ਵੱਲੋ ਸੋਹਨਾ ਸਕੂਲ ਮੁਹਿੰਮ ਵੀ ਆਰੰਭੀ ਗਈ ਹੈ ਜਿਸ ਵਿਚ ਅਧਿਆਪਕ ਦੇ ਵਿਦਿਆਰਥੀ ਮਿਲ ਕੇ ਸਕੂਲ ਦੀ ਸਾਫ ਸਫਾਈ ਤੇ ਕਰ ਰਹੇ ਹਨ ਤੇ ਭਵਿੱਖ ਵਿਚ ਆਪ ਆਲੇ ਦੁਆਲੇ ਦੀ ਸਫਾਈ ਕਰਨ ਵਾਸਤੇ ਚੇਟਕ ਪੈਦਾ ਕਰ ਰਹੇ ਹਨ।ਸਿਖਿਆ ਵਿਭਾਗ ਪੰਜਾਬ ਦੇ ਹੁਕਮਾ ਦੀ ਪਾਲਣਾ ਹਿਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ (ਗੁਰਦਾਸਪੁਰ) ਵਿਖੇ ਸਫਾਈ ਮੁਹਿੰਮ ਤੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦੌਰਾਨ ਪ੍ਰਿੰਸੀਪਲ ਸ. ਅਜੀਤ ਸਿਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਹੱਥੀ ਆਪਣਾਂ ਆਲਾ ਦੁਆਲਾ ਸਾਫ ਸੁਥਰਾ ਰੱਖਣ ਨਾਲ ਮਾਨਸਿਕ ਸੰਤੁਸਟੀ ਨਾਲ ਸਵੈ ਮਾਨ ਦੀ ਭਾਂਵਨਾ ਵੀ ਪੈਦਾ ਹੁੰਦੀ ਹੈ।ਇਸ ਮੌਕੇ ਗੁਰਮੀਤ ਸਿਘ ਪਾਰੋਵਾਲ, ਮਕਬੂਲ ਮਸੀਹ, ਸੁਰਿੰਦਰ ਸਿਘ, ਸੁਖਵਿੰਦਰ ਸਿੰਘ, ਰੇਨੂੰ ਬਾਲਾ, ਕੁਨਾਲ ਸਰਮਾ, ਤਿਲਕ ਰਾਜ ਆਦਿ ਸਾਮਿਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …