ਜ਼ਰਾ ਬਚ ਕੇ ਰਹਿਣਾ ਜੀ, ਭਿਆਨਕ ਕਰੋਨਾ ਵਾਇਰਸ ਆਇਆ
ਚੀਨ ਦੇਸ਼ ਤੋਂ ਪੈਦਾ ਹੋ ਕੇ ਸੰਸਾਰ ‘ਤੇ ਕਹਿਰ ਮਚਾਇਆ ।
ਸੌ ਸਾਲ ਬਾਅਦ ਆਉਂਦੀ ਆਫਤ ਲਿਖਤਾਂ ‘ਚ ਫੁਰਮਾਇਆ ।
ਸਾਵਧਾਨੀਆਂ ਵਰਤ ਕੇ ਆਪਣੇ ਆਪ ਨੂੰ ਜਾਵੇ ਬਚਾਇਆ ।
ਜਰਾ ਬਚ ਕੇ ਰਹਿਣਾ ਜੀ ਭਿਆਨਕ ਕਰੋਨਾ ਵਾਇਰਸ ਆਇਆ !
ਇਸ ਬੀਮਾਰੀ ਤੋਂ ਬਚਣ ਲਈ ਹੱਥ ਧੋਵੋ ਬਾਰੰਬਾਰਾ ।
ਖੰਘ ਛਿੱਕ ਆਉਣ ਤੇ’ ਟੀਸ਼ੂ ਰੁਮਾਲ ਦਾ ਲਵੋ ਸਹਾਰਾ ।
ਭੀੜ੍ਹ ਵਿੱਚ ਨਾ ਹੀ ਜਾਵੋ, ਸਭ ਨੇ ਇਹ ਸਮਝਾਇਆ ।
ਜਰਾ ਬਚ ਕੇ ਰਹਿਣਾ ਜੀ ………
ਇਕ ਦੂਜੇ ਨੂੰ ਮਿਲਣ ਵੇਲੇ ਹੱਥ ਜੋੜ ਫਤਹਿ ਬੁਲਾਓ।
ਨਮਸ਼ਕਾਰ ਵੀ ਕਹਿ ਸਕਦੇ ਪਰ ਗਲੇ ਨਾ ਕਿਸੇ ਨੂੰ ਲਾਓ।
ਨਾ ਹੱਥ ਮਿਲਾਇਓ ਜੀ ਇਹ ਤਾਂ ਅੰਗਰੇਜ਼ਾਂ ਨੂੰ ਸੀ ਭਾਇਆ।
ਜਰਾ ਬਚ ਕੇ ਰਹਿਣਾ ਜੀ ………
ਮੂੰਹ ‘ਤੇ ਮਾਸਕ ਪਾ ਰੱਖੋ ਜਦ ਜਨਤਾ ਵਿਚ ਹੈ ਜਾਣਾ।
ਸੈਨੇਟਾਈਜ਼ਰ ਦੀ ਵਰਤੋੰ ਨਾਲ ਰੋਕੋ ਵਰਤਣ ਵਾਲਾ ਭਾਣਾ।
ਹੌਂਸਲੇ ਵਿੱਚ ਸਦਾ ਰਹੋ ਚਿੰਤਾ ਨਾਲ ਨਾ ਗਾਲ਼ੋ ਕਾਇਆ।
ਜਰਾ ਬਚ ਕੇ ਰਹਿਣਾ ਜੀ ………
ਅੱਖਾਂ ਨੱਕ ਤੇ ਮੂੰਹ ਉੱਤੇ ਬਾਰ ਬਾਰ ਨਾ ਹੱਥ ਲਗਾਓ।
ਖੱਚਾ ਖਾਣਾ ਨਾ ਖਾਓ ਸਭ ਲੋਕਾਂ ਨੂੰ ਇਹ ਸਮਝਾਓ।
ਸਭ ਦੇ ਸਹਿਯੋਗ ਨਾਲ ਇਸ ਨੂੰ ਜਾ ਸਕਦਾ ਰੁਕਵਾਇਆ।
ਜਰਾ ਬਚ ਕੇ ਰਹਿਣਾ ਜੀ ………
ਟੀ.ਵੀ ਅਖਬਾਰਾਂ ਤੇ’ ਵੈਟਸਅੱਪ ਦੇ ਪ੍ਰਚਾਰ ਵੱਲ ਦਿਓ ਧਿਆਨ।
ਸਰਕਾਰੀ ਸੂਚਨਾ ਦਾ ਫ਼ੋਨਾਂ ‘ਤੇ ਮਿਲ ਰਿਹਾ ਹੈ ਗਿਆਨ।
ਸੋਸ਼ਲ ਮੀਡੀਆ ਨੇ ਵੀ ਸੇਧਾਂ ਵਾਲਾ ਰੋਲ ਨਿਭਾਇਆ।
ਜਰਾ ਬਚ ਕੇ ਰਹਿਣਾ ਜੀ ………
ਪਹਿਲਾਂ ਪੰਜ ਸਤਾਉਂਦੇ ਨੇ ਕਾਮ ਕ੍ਰੋਧ ਮੋਹ ਲੋਭ ਹੰਕਾਰਾ।
ਹੁਣ ਸਭ ਨੂੰ ਚਿੰਤਾ ਹੈ ‘ਰੰਧਾਵਾ’ ਵਰਤ ਨਾ ਜਾਵੇ ਕੋਈ ਕਾਰਾ।
ਸੇਵਾ ਸਿਮਰਨ ਬਚਾਅ ਸਕਦਾ ਗੁਰੂਆਂ ਪੀਰਾਂ ਨੇ ਫੁਰਮਾਇਆ।
ਜਰਾ ਬਚ ਕੇ ਰਹਿਣਾ ਜੀ ਭਿਆਨਕ ਕਰੋਨਾ ਵਾਇਰਸ ਆਇਆ।
ਜਰਾ ਬਚ ਕੇ ਰਹਿਣਾ ਜੀ ………
ਪੋ੍: ਨਿਰਮਲ ਸਿੰਘ ਰੰਧਾਵਾ
ਗੁਰੂ ਕੀ ਵਡਾਲੀ।
ਮੋ- 9988066466