Saturday, October 19, 2024

ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ ਦਾ ਨਤੀਜਾ ਸੌ ਫੀਸਦੀ ਰਿਹਾ

ਪਟਿਆਲਾ, 27 ਮਾਰਚ (ਪੰਜਾਬ ਪੋਸਟ – ਡਾ. ਜਸਵੰਤ ਸਿੰਘ ਪੁਰੀ) – ਕਰੋਨਾ ਵਾਇਰਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ Gurpreet Dhllon Karhaliਸਕੂਲ ਬੰਦ ਕੀਤੇ ਹੋਏ ਹਨ।ਅਜਿਹੇ ਹਾਲਤ ‘ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ‘ਤੇ ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ ਦੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਢਿੱਲੋਂ ਵਲੋਂ ਅਧਿਆਪਕਾਂ ਤੋਂ ਤੁਰੰਤ ਜਮਾਤ ਵਾਈਜ਼ ਲਿਸਟਾਂ ਤਿਆਰ ਕਰਵਾ ਕੇ ਵਿਦਿਆਰਥੀਆਂ 26 ਮਾਰਚ ਨੂੰ ਵਿਦਿਆਰਥੀਆਂ ਦੇ ਵਟਸਐਪ ਗਰੁੱਪਾਂ ‘ਚ ਸ਼ੇਅਰ ਕਰ ਦਿੱਤਾ ਗਿਆ।ਪ੍ਰਿੰਸੀਪਲ ਢਿਲੋਂ ਨੇ ਸਕੂਲ ਦਾ ਨਤੀਜਾ ਸੌ ਫੀਸਦੀ ਆਉਣ ‘ਤੇ ਅਧਿਆਪਕਾਂ ਦਾ ਧੰਨਵਾਦ ਕੀਤਾ।ਉਨ੍ਹਾਂ ਪਾਸ ਹੋਏ ਵਿਦਿਆਰਥੀਆਂ ਨੂੰ ਨਵੀਂ ਜਮਾਤ ਦੇ ਸਿਲੇਬਸ ਅਨੁਸਾਰ ਨੋਟਿਸ ਅਤੇ ਹੋਰ ਮਟੀਰੀਅਲ ਭੇਜਣ ਦੀ ਹਦਾਇਤ ਵੀ ਕੀਤੀ ਤਾਂ ਜੋ ਕਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਕਰਦੇ ਘਰ ਵਿਚ ਹੀ ਰਹਿਣ ਮੌਕੇ ਉਹ ਪੜ੍ਹਾਈ ਵੀ ਕਰ ਸਕਣ।ਉਨ੍ਹਾਂ ਕਿਹਾ ਕਿ ਐਲਾਨੇ ਨਤੀਜੇ ਅਨੁਸਾਰ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਖੁੱਲਣ ‘ਤੇ ਸਲਾਨਾ ਸਮਾਰੋਹ ਦੌਰਾਨ ਸਨਮਾਨਿਆ ਜਾਵੇਗਾ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …