ਖਾਈਏ ਕਿੱਥੋਂ ਡੰਗ ਦੀ ਰੋਟੀ
ਖਾਲੀ ਹੋ ਗਏ ਛਾਬੇ ਸਾਰੇ।
ਬੰਦ ਬਾਜ਼ਾਰ ਨੇ ਚਾਰ ਚੁਫੇਰੇ
ਨਾਲੇ ਬੰਦ ਹਨ ਢਾਬੇ ਸਾਰੇ।
ਵੱਡੇ ਘਰਾਂ ਵਾਲੇ ਨਾ ਪੁੱਛਣ
ਰਹੇ ਮਾਰਦੇ ਦਾਬੇ ਜੋ ਸਾਰੇ।
ਧਰਮੀ ਵੀ ਨਜ਼ਰ ਨਾ ਆਉਂਦੇ
ਤੁਰ ਗਏ ਕਾਬੇ ਮੱਕੇ ਸਾਰੇ।
ਪਤਾ ਨਹੀਂ ਕੀ ਕੀ ਹੈ ਹੋਣਾ
ਡਰੇ ਦੁਆਬੇ ਮਾਝੇ ਮਾਲਵੇ ਸਾਰੇ।
ਸਰਕਾਰਾਂ ਦੇ ਵੀ ਹੱਥ ਖੜ੍ਹੇ ਨੇ
ਕੋਰੋਨਾ ਤੋਂ ਵੇਖੋ ਡਰੇ ਨੇੇ ਸਾਰੇ।
ਦਿੱਸਦੇ ਨਾ ਚਿੱਟ ਕੱਪੜੀਏ
ਕਿੱਥੇ ਗਏ ਹੁਣ ਬਾਬੇ ਸਾਰੇ।

ਬਲਬੀਰ ਸਿੰਘ ਬੱਬੀ
ਮੋ – 7009107300
Punjab Post Daily Online Newspaper & Print Media