ਕਰੋਨਾ ਮਹਾਮਾਰੀ ਦੇ ਕਾਰਨ ਲਗਾਏ ਕਰਫਿਊ ਦੋਰਾਨ ਸੇਵਾਵਾਂ ਦੀ ਕੀਤੀ ਪ੍ਰਸੰਸਾ
ਪਠਾਨਕੋਟ, 4 ਮਈ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿਖੇ ਸੈਨਾ ਦੀ ਗੁਰਜ ਡਵੀਜਨ ਵੱਲੋਂ ਵੱਖ-ਵੱਖ ਸਥਾਨਾਂ ‘ਤੇ ਸਨਮਾਨ ਸਮਾਰੋਹ ਆਯੋਜਿਤ ਕੀਤੇ ਗਏ।
ਦੇਸ਼ ‘ਚ ਚੱਲ ਰਹੇ ਕਰੋਨਾ ਵਾਈਰਸ ਮਹਾਮਾਰੀ ਵਿੱਚ ਆਪਣਾ ਸਹਿਯੋਗ ਦੇਣ ਵਾਲੇ ਡਾਕਟਰ ਅਤੇ ਸਟਾਫ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਨਮਾਨ ਦਿੱਤਾ ਗਿਆ।ਜਿਸ ਅਧੀਨ ਮਾਮੂਨ ਵਿਖੇ ਸਿਵਲ ਹਸਪਤਾਲ ਪਠਾਨਕੋਟ ਅਤੇ ਮਿਲਟਰੀ ਹਸਪਤਾਲ ਪਠਾਨਕੋਟ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤੇ ਗਏ।ਸਮਾਰੋਹ ਵਿੱਚ ਸੈਨਾ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਡਾਕਟਰ ਅਤੇ ਸਟਾਫ ਨੂੰ ਸਨਮਾਨਿਤ ਪ੍ਰਮਾਣ ਪੱਤਰ ਦਿੱਤੇ ਅਤੇ ਉਨ੍ਹਾਂ ਵੱਲੋਂ ਇਸ ਘੜ੍ਹੀ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ।ਆਰਮੀ ਪਾਈਪ ਬੈਂਡ ਵੱਲੋਂ ਵਧੀਆ ਕਾਰਗੁਜ਼ਾਰੀ ਲਈ ਭਾਵਨਾਤਮਕ ਵਾਤਾਵਰਣ ਬਣਾ ਦਿੱਤਾ।
ਇਸ ਮੋਕੇ ਬ੍ਰਿਗੇਡਿਅਰ ਜੀ.ਐਸ ਗਿੱਖ, ਸਟੀਨ ਸੀ.ਡੀ.ਆਰ ਮਾਮੂਨ ਮਿਲ ਸਟੈਨ ਹਾਜ਼ਰ ਸਨ।ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਦੋਰਾਨ ਸਰਕਾਰਾਂ ਵੱਲੋਂ ਕਰਫਿਊ ਲਗਾਇਆ ਹੋਇਆ ਸੀ।ਜਿਸ ਦੋਰਾਨ ਇਨ੍ਹਾਂ ਯੋਧਿਆਂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਹਨ।