ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਦੇ ਉਘੇ ਲੋਕ ਗਾਇਕ ਮਨਪ੍ਰੀਤ ਸੰਧੂ ਦਾ ਨਵਾਂ ਗੀਤ “ਓਰੀਜਨਲ ਠੱਗ” ਗੀਤਕਾਰ ਲਾਲੀ ਮੁੰਡੀ ਦੀ ਰਚਨਾ ਹੈ।ਜਿਸ ਨੂੰ ਸੰਗੀਤਕਾਰ ਦੀਪ ਜੰਡੂ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ। ਪ੍ਰੋਡਿਊਸਰ ਅੰਕੁਰ ਵਿਜ ਅਤੇ ਮੁਖਤਿਆਰ ਦੀ ਅਗਵਾਈ ਅਤੇ ਵੀਡੀਓਗ੍ਰਾਫੀ ਹੈਰੀ ਜੋਰਡਨ ਵੱਲੋਂ ਕੈਨੇਡਾ ਵਿਖੇ ਬੜੇ ਆਕਰਸ਼ਕ ਤਰੀਕੇ ਨਾਲ ਕੀਤੀ ਗਈ ਹੈ।ਗਾਇਕ ਮਨਪ੍ਰੀਤ ਸੰਧੂ ਨੇ ਦੱਸਿਆ ਕਿ ਵਰਲਡ ਵਾਈਡ ਕੰਪਨੀ ਦੇ ਵੱਲੋਂ ਸੰਸਾਰ ਭਰ ਦੇ ਪੰਜਾਬੀਆਂ ਲਈ ਰਲੀਜ਼ ਕੀਤੇ ਗਏ ਇਸ ਰੌਮਾਂਟਿਕ ਤੇ ਭੰਗੜਾ ਗੀਤ ਨੂੰ ਪਹਿਲਾਂ ਵਾਂਗ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ।
ਜਿਕਰਯੋਗ ਹੈ ਕਿ ਹਲਕੀ ਉਮਰੇ ਗਾਇਕੀ ਪੇਸ਼ੇ ਨੂੰ ਅਪਣਾਉਣ ਵਾਲੇ ਲੋਕ ਗਾਇਕ ਮਨਪ੍ਰੀਤ ਸੰਧੂ ਨੇ ਹੁਣ ਤੱਕ ਆਪਣੀ ਮਿਠਾਸ ਭਰੀ ਆਵਾਜ ਦੀਆਂ ਦਰਜਨਾਂ ਆਡਿਓ ਤੇ ਵੀਡੀਓ ਕੈਸਟਾਂ ਅਤੇ ਸੈਕੜੇ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ ਹਨ।ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਢੇਰ ਸਾਰਾ ਪਿਆਰ ਦਿੱਤਾ ਗਿਆ ਹੈ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …