ਇਹ ਦੁੱਖਾਂ ਦੀ ਚੱਕੀ ‘ਚ ਪਿਸਦੇ,
ਫਿਰ ਵੀ ਬੜੇ ਖੁਸ਼ ਹੀ ਦਿਸਦੇ,
ਲਾਹਨਤਾਂ ਪਾਵਾਂ ਨਿੱਤ ਦਿਲੋਂ ਮੈਂ,
ਤੰਗ ਕਰਨ ਜੋ ਮਜ਼ਬੂਰਾਂ ਨੂੰ,
ਦਿਲੋ ਸਲਾਮ ਕਰਾਂ ਦੋਸਤੋ,
ਸਲਾਮ ਕਰਾਂ ਮਜ਼ਦੂਰਾਂ ਨੂੰ।
ਹੱਕ ਸੱਚ ਦੀ ਆ ਖਾਂਦੇ ਕਰਕੇ,
ਬਹਿੰਦੇ ਨਾ ਹੱਥ ‘ਤੇ ਹੱਥ ਧਰਕੇ,
ਧੁੱਪਾਂ ‘ਚ ਮੱਚਦੇ ਠੰਡਾਂ ‘ਚ ਠਰਦੇ,
ਨਾਲ ਹੀ ਰੱਖਦੇ ਬਲੂਰਾਂ ਨੂੰ,
ਦਿਲੋਂ ਸਲਾਮ ਕਰਾਂ ਦੋਸਤੋ,
ਸਲਾਮ ਕਰਾਂ ਮਜ਼ਦੂਰਾਂ ਨੂੰ।
ਛਿਪੇ ਤੋਂ ਆਉਂਦੇ ਜਾਂਦੇ ਚੜਦੇ ਨੂੰ,
ਮਰਦਾ ਵੇਖਾਂ ਹੱਕਾਂ ਨਾਲ ਲੜਦੇ ਨੂੰ,
ਮੁਸਕਿਲਾਂ ਦੇ ਹਿੱਕ ‘ਤੇ ਗੋਡਾ ਧਰਕੇ,
ਤੋੜਦਿਆਂ ਫਿਰ ਸਭ ਇਹ ਗਰੂਰਾਂ ਨੂੰ,
ਦਿਲੋਂ ਸਲਾਮ ਕਰਾਂ ਦੋਸਤੋ,
ਸਲਾਮ ਕਰਾਂ ਮਜ਼ਦੂਰਾਂ ਨੂੰ।
ਸਦਾ ਹੀ ਰਹਿਣ ਸਲਾਮਤ,
ਤੰਗੀਆਂ ‘ਚੋਂ ਮਿਲੇ ਜਮਾਨਤ,
ਗੱਲ ਮੱਖਣ ਸ਼ੇਰੋਂ ਵਾਲਾ ਆਖੇ,
ਫਲ ਪਵੇ ਮਿਹਨਤ ਦੇ ਬੂਰਾਂ ਨੂੰ,
ਦਿਲੋਂ ਸਲਾਮ ਕਰਾਂ ਦੋਸਤੋ,
ਸਲਾਮ ਕਰਾਂ ਮਜ਼ਦੂਰਾਂ ਨੂੰ।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ, ਜਿਲ੍ਹਾ ਸੰਗਰੂਰ।
ਮੋ – 98787 98726