ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬ ਵਸਦਾ ਗੁਰਾ ਦੇ ਨਾਮ ਤੇ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਮਨ ਨੂੰ ਸਕੂਨ ਦਿੰਦੇ ਹਨ ਪ੍ਰੰਤੂ ਅੱਜ ਜੋ ਹਾਲਾਤ ਪੰਜਾਬ ਦੇ ਹਨ ਉਹ ਬਦ ਤੋ ਬਦਤਰ ਹਨ ਇਸ ਨੂੰ ਮੁੜ ਪਟੜੀ ਤੇ ਲਿਆਉਣ ਲਈ ਤੰਬਾਕੂ ਰਹਿਤ ਅਤੇ ਸਿਗਰਟਨੋਸ਼ੀ ਖਿਲਾਫ ਪੰਜਾਬ ਦੇ ਜਾਗਰੂਕ ਦੇਸ਼ ਵਾਸੀਆ ਨੂੰ ਆਪੋ ਆਪਣੇ ਇਲਾਕੇ ਵਿਚ ਨਿਡਰਤਾ ਨਾਲ ਬਣਦਾ ਯੋਗਦਾਨ ਪਾਉਣਾ ਬਣਦਾ ਹੈ ਮਾਨਯੋਗ ਸੁਪਰੀਮ ਕੋਰਟ ਵੱਲੋ ਜਾਰੀ ਅੰਦੇਸ਼ਾਂ ਸਿਗਰਟ ਐਡ ਅਦਰ ਤੰਬਾਕੂ ਪ੍ਰੋਡਕਟਸ ਐਕਟ 2003 ਦੀਆ ਧਰਾਵਾ 4/5/6: ਲਾਗੂ ਕਰਵਾਉਣ ਲਈ ਵਿੱਢੀ ਮੁਹਿੰਮ ਸਿਹਤ ਵਿਭਾਗ ਵੱਲੋ ਕੁੱਝ ਦਿਨਾ ਦੀ ਤੇਜੀ ਤੋ ਬਾਅਦ ਪੂਰੀ ਤਰਾ ਕਮਜੋਰ ਪੈ ਗਈ ਹੈ।ਇਸ ਨਾਲ ਸਿਗਰਟਨੋਸ਼ੀ ਐਕਟ ਦੀਆ ਫਿਰ ਪੰਜਾਬ ਵਿਚ ਧੱਜੀਆਂ ਉਡਦੀਆਂ ਵਿਖਾਈ ਦੇ ਰਹੀਆਂ ਹਨ।ਪੰਜਾਬ ਦੇ ਸਾਰੇ ਸ਼ਹਿਰਾਂ ਦੇ ਜਨਤਕ ਸਥਾਨਾਂ ਤੇ ਤੰਬਾਕੂਨੋਸ਼ੀ ਕਰਨ ਵਾਲੇ ਅਨਸਰਾਂ ਵੱਲੋ ਦੁਬਾਰਾ ਸਿਗਰਟਨੋਸ਼ੀ ਸ਼ੁਰੂ ਕਰ ਦਿਤੀ ਗਈ ਹੈ।ਜਿਸ ਨਾਲ ਜਨਤਕ ਸਥਾਨਾ ਤੇ ਆਉਣ ਵਾਲੇ ਲੋਕਾ ਖਾਸ ਕਰ ਅੋਰਤਾਂ ਬਜੁਰਗਾ ਅਤੇ ਬੱਚਿਆਂ ਨੂੰ ਕਈ ਤਰਾ ਦੀਆ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੰਜਾਬ ਸਰਕਾਰ ਵੱਲੋ ਤੰਬਾਕੂ ਪ੍ਰੋਡਕਟਸ ਤੇ ਵੈਟ ਘਟਾ ਕਿ 22 ਫੀਸਦੀ ਕਰਨਾ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ ਕਰਨਾ ਹੈ। ਨਸ਼ਿਆਂ ਖਿਲਾਫ ਢਡੋਰਾ ਪਿਟਣ ਵਾਲੀ ਪੰਜਾਬ ਸਰਕਾਰ ਨੂੰ ਇਸ ਤੇ ਨਜਰਸਾਨੀ ਕਰਨੀ ਬਣਦੀ ਹੈ।ਉਤਰਪ੍ਰਦੇਸ਼ ਅਤੇ ਰਾਜਸਥਾਨ ਜਿਹੇ ਪ੍ਰਦੇਸ਼ਾਂ ਵਿਚ ਸਿਗਰਟ ਤੇ ਤੰਬਾਕੂ ਉਤਪਾਦਾਂ ‘ਤੇ 50 ਫੀਸਦੀ ਟੈਕਸ ਹੈ।ਤੰਬਾਕੂ ਤੇ ਪੰਜਾਬ ਸਰਕਾਰ ਵੱਲੋ ਟੈਕਸ ਘਟਾਉਣਾ ਬੇਹੱਦ ਅਫਸੋਸਨਾਕ ਹੈ।ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਜਗਤ ਜੂਠ ਤੰਬਾਕੂ ਖਿਲਾਫ ਪੰਜਾਬੀਆਂ ਦੀ ਅਗਵਾਈ ਲਈ ਅੱਗੇ ਆਉਣਾ ਚਾਹੀਦਾ ਹੈ।ਗੁਰੂਾਂ ਪੀਰਾ ਦੀ ਧਰਤੀ ਤੇ ਤੰਬਾਕੂ ਨੂੰ ਚਲਦਾ ਕਰਨ ਲਈ ਸਾਨੂੰ ਸਾਰਿਆ ਨੂੰ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾ ਜੋ ਪੰਜਾਬ ਨੂੰ ਤੰਬਾਕੂ ਰਹਿਤ ਕੀਤਾ ਜਾ ਸਕੇ।ਵਿਸ਼ੇਸ਼ ਤੋਰ ਤੇ ਸਮੂਹ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਨੂੰ ਅੱਗੇ ਆ ਕਿ ਇਸਦੀ ਅਗਵਾਈ ਕਰਨੀ ਚਾਹੀਦੀ ਹੈ। ਗੁਰੂਆ ਪੀਰਾ ਦੀ ਪਵਿੱਤਰ ਧਰਤੀ ਤੇ ਪੰਜਾਬ ਸਰਕਾਰ ਨੂੰ ਇਸ ਉਪਰ ਮੁਕੰਮਲ ਪਾਬੰਦੀ ਲਗਾਉਣ ਦੀ ਪਹਿਲ ਕਰਨੀ ਬਣਦੀ ਹੈ। ਐਸ ਜੀ ਪੀ ਸੀ ਅਤੇ ਦਮਦਮੀ ਟਕਸਾਲ ਜੋ ਸਰਕਾਰ ਦੇ ਖਾਸ ਖਾਸ ਹਨ ਨੂੰ ਇਸ ਸਬੰਧੀ ਆਪਣਾ ਅਸਰ ਰਸੂਖ ਤੁਰੰਤ ਵਰਤਣਾ ਚਾਹੀਦਾ ਹੈ ਜੋ ਪੰਜਾਬ ਤੰਬਾਕੂ ਮੁਕਤ ਹੋ ਸਕੇ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …