Saturday, August 2, 2025
Breaking News

ਰਿਕਸਾ ਚਾਲਕ ਨੇ ਪੈਸੇ ਵਾਪਸ ਕਰਕੇ ਦਿਤੀ ਇਮਾਨਦਾਰੀ ਮਿਸਾਲ

ਰਿਕਸਾ ਚਾਲਕ ਦਲਬੀਰ ਮਸੀਹ ਦੁਕਾਨਦਾਰ ਨੂੰ ਪੈਸਿਆਂ ਵਾਲੀ ਥੈਲੀ ਵਾਪਸ ਕਰਦਾ ਹੋਇਆ।
ਰਿਕਸਾ ਚਾਲਕ ਦਲਬੀਰ ਮਸੀਹ ਦੁਕਾਨਦਾਰ ਨੂੰ ਪੈਸਿਆਂ ਵਾਲੀ ਥੈਲੀ ਵਾਪਸ ਕਰਦਾ ਹੋਇਆ।

ਬਟਾਲਾ, 12 ਅਕਤੂਬਰ (ਨਰਿੰਦਰ ਬਰਨਾਲ) – ਪਦਾਰਥ ਵਾਦੀ ਯੁੱਗ ਵਿਚ ਪੈਸੇ ਦੌੜ ਕਾਰਨ ਆਪਣੀ ਭਾਈਚਾਰਾ ਤੇ ਸਨੇਹ ਬਹੁਤ ਘੱਟ ਵੇਖਣ ਨੂੰ ਮਿਲਦਾ ਉਥੇ ਪਿੰਡ ਫਰਜੁਲਾ ਚੱਕੇ ਦੇ ਰਿਕਸਾ ਚਾਲਕ ਦਲਬੀਰ ਮਸੀਹ ਨੇ ਪੈਸਿਆਂ ਵਾਲੀ ਥੈਲੀ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ ਕੀਤੀ ਹੈ । ਜਿਕਰਯੌਗ ਹੈ ਕਿ ਬਟਾਲਾ ਦੇ ਗਾਂਧੀ ਚੌਕ ਵਿਚ ਬੱਲੂ ਤੇ ਰਾਜਕੁਮਾਰ ਵਾਸੀ ਪੜਾੜੀ ਗੇਟ ਫੁੱਲਾਂ ਤੇ ਭਾਂਨ ਦਾ ਕੰਮ ਕਰਦੇ ਹਨ। ਸਵੇਰੇ ਪਹਾੜੀ ਗੇਟ ਤੋ ਰਿਕਸੇ ਤੇ ਗਾਂਧੀ ਚੌਕ ਵਿਖੇ ਪਹੁੰਚੇ ਤਾ ਸਾਰਾ ਫੁਲਾਂ ਤੇ ਸਜਾਵਟ ਦਾ ਸਮਾਨ ਰਿਕਸੇ ਵਿਚ ਚੁੱਕ ਲਿਆਂ ਤੇ ਪੈਸਿਆਂ ਵਾਲੀ ਥੈਲੀ ਗਲਤੀ ਨਾਲ ਉਹ ਚੁੱਕਣਾਂ ਭੁਲ ਗਏ। ਕੁਝ ਸਮੇ ਬਾਦ ਪਤਾ ਲੱਗਾ ਕਿ ਪੈਸਿਆਂ ਵਾਲੀ ਥੈਲੀ ਗੁੰਮ ਹੈ। ਤਕਰੀਬਨ ਇੱਕ ਘੰਟੇ ਬਾਅਦ ਰਿਕਸਾ ਚਾਲਕ ਦਲਬੀਰ ਮਸੀਹ ਨੇ ਗਾਂਧੀ ਚੌਕ ਵਿਖੇ ਦੁਕਾਨ ਦੇ ਪਹੁੰਚਕੇ ਪੈਸਿਆਂ ਵਾਲੀ ਥੈਲੀ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ ਕੀਤੀ। ਗਾਂਧੀ ਚੌਕ ਬਟਾਲਾ ਵਿਖੇ ਇਸ ਇਮਾਨਦਾਰੀ ਦੀ ਖੂਬ ਚਰਚਾ ਰਹੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply