ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਸੰਧੂ) – ਕੌਮਾਂਤਰੀ ਤੇ ਕੌਮੀ ਪੱਧਰ ‘ਤੇ ਸਾਫਟਬਾਲ ਖੇਡ ਖੇਤਰ ਵਿੱਚ ਅਹਿਮ ਮੱਲ੍ਹਾਂ ਮਾਰਨ ਵਾਲੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਮ ਦੀ ਅਗਵਾਈ ਕਰਨ ਵਾਲੇ ਪ੍ਰਿੰ: ਵਿਕਾਸ ਕੁਮਾਰ ਅਜੋਕੇ ਕੋਰੋਨਾ ਮਹਾਮਾਰੀ ਦੋਰਾਨ ਸਮਾਜ ਸੇਵਾ ਵਿੱਚ ਜੁੱਟੇ ਹੋਏ ਹਨ।ਸਮਾਜ ਸੇਵੀ ਡੀ.ਪੀ.ਈ ਕੇਸ਼ਵ ਕੋਹਲੀ ਅਨੁਸਾਰ ਅੰਮ੍ਰਿਤਸਰ ਨਾਲ ਸੰੰਬੰਧਤ ਵਿਕਾਸ ਕੁਮਾਰ ਜਿਥੇ ਸਿੱਖਿਆ ਵਿਭਾਗ ਵਿਚ ਉਚ ਅਹੁੱਦੇ ‘ਤੇ ਬਿਰਾਜ਼ਮਾਨ ਹਨ, ਉਥੇ ਸਰਕਾਰੀ ਸੀਨੀ: ਸੈਕੰ: ਸਕੂਲ ਧੂੰਦਾ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ।ਕੋਵਿਡ 19 ਦੋਰਾਨ ਵਿਕਾਸ ਕੁਮਾਰ ਨੇ ਛੋਟੀ ਉਮਰੇ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਹੁਣ ਤੱਕ 17 ਵਾਰ ਖੂਨਦਾਨ ਵੀ ਕੀਤਾ ਹੈ।ਕੁੱਲ ਮਿਲਾ ਕੇ ਪ੍ਰਿੰ: ਵਿਕਾਸ ਕੁਮਾਰ ਇਕ ਬੇਮਿਸਾਲ ਕੌਮਾਂਤਰੀ ਖਿਡਾਰੀ ਹੋਣ ਦੇ ਨਾਲ-ਨਾਲ ਇਕ ਵਧੀਆ ਇਨਸਾਨ ਤੇ ਬੇਹਤਰ ਸਮਾਜ ਸੇਵੀ ਹੋ ਨਿਬੜੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …