ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ)- ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੀਆਂ 7 ਵਿਦਿਆਰਥਣਾਂ ਨੇ ਕੈਪਜੈਮਿਨੀ-ਗਲੋਬਲ ਮਲਟੀਨੈਸ਼ਨਲ ਕੌਰਪੋਰੇਸ਼ਨ ਜੋ ਕਿ ਕਨਸਲਟਿੰਗ, ਡੀਜੀਟਲ ਟਰਾਂਸਫੋਰਮੇਸ਼ਨ ਤਕਨੌਲੋਜੀ ਅਤੇ ਇੰਜੀਨੀਅਰਿੰਗ ਸਰਵਿਸਿਜ਼ ਪ੍ਰਦਾਨ ਕਰਦੀ ਹੈ, `ਚ ਪਲੇਸਮੈਂਟ ਹਾਸਲ ਕੀਤੀ।
ਇਸ ਪਲੇਸਮੈਂਟ ਡਰਾਈਵ `ਚ ਬੀ.ਸੀ.ਏ ਅਤੇ ਬੀ.ਐਸ.ਸੀ (ਆਈ.ਟੀ) ਦੀਆਂ ਲਗਭਗ 45 ਵਿਦਿਆਰਥਣਾਂ ਨੇ ਭਾਗ ਲਿਆ।ਜਿਸ ਵਿਚੋਂ ਰਿਕਰੂਟਮੈਂਟ ਪੈਨਲ ਨੇ 7 ਵਿਦਿਆਰਥਣਾਂ ਨੂੰ ਚੁਣਿਆ।ਚੋਣ ਵਿਧੀ `ਚ ਐਚ.ਆਰ ਇੰਟਰਵਿਊ ਤੋਂ ਬਾਅਦ ਯੋਗਤਾ ਟੈਸਟ ਅਤੇ ਤਕਨੀਕੀ ਟੈਸਟ ਹੋਏ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੇ ਇਹਨਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਪ੍ਰੋ. ਮਨੋਜ ਪੁਰੀ ਡੀਨ ਪਲੇਸਮੈਂਟ ਅਤੇ ਪਲੇਸਮੈਂਟ ਡਰਾਈਵ ਦੀ ਸਾਰੀ ਟੀਮ ਨੂੰ ਵਿਦਿਆਰਥਣਾਂ ਲਈ ਇਸ ਤਰ੍ਹਾਂ ਦੇ ਜੌਬ ਅਵਸਰ ਮੁਹੱਈਆ ਕਰਵਾਉਣ ਲਈ ਕੀਤੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਕੰਮ ਪ੍ਰਤੀ ਸਮਰਪਣ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …