Monday, July 14, 2025
Breaking News

ਮਰੀਜ਼ਾਂ ਨੂੰ ਪ੍ਰਾਈਵੇਟ ਐਂਬੂਲੈਂਸਾਂ ਰਾਹੀਂ ਲਿਜਾਉਣ ਲਿਆਉਣ ਸਬੰਧੀ ਰੇਟ ਨਿਰਧਾਰਿਤ

15 ਕਿਲੋਮੀਟਰ ਤੱਕ 800 ਰੁਪਏ ਚਾਰਜ ਕੀਤੇ ਜਾਣਗੇ, ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਜ਼ਰੂਰੀ

ਕਪੂਰਥਲਾ, 5 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜ਼ਿਲ੍ਹੇ ਵਿੱਚ ਕਰੋਨਾ ਨਾਲ ਸਬੰਧਤ ਪੀੜਤਾਂ ਨੂੰ ਲਿਜਾਉਣ ਲਿਆਉਣ ਅਤੇ ਪ੍ਰਾਇਵੇਟ ਐਂਬੂਲੈਂਸਾਂ ਰਾਹੀਂ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਰੈਫਰ ਕਰਨ ਲਈ ਪ੍ਰਾਈਵੇਟ ਐਂਬੁਲੈਂਸਾਂ ਦੇ ਰੇਟ ਨਿਰਧਾਰਿਤ ਕਰ ਦਿੱਤੇ ਗਏ ਹਨ।
           ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਉਚ ਅਧਿਕਾਰੀਆਂ ਦੀ ਹੋਈ ਮੀਟਿੰਗ ਦੌਰਾਨ ਇਹ ਰੇਟ ਨਿਰਧਾਰਿਤ ਕੀਤੇ ਗਏ ਜਿਸਦਾ ਮੁੱਖ ਮਕਸਦ ਲੋਕਾਂ ਨੂੰ ਵਾਜਵ ਦਰਾਂ ਤੇ ਐਂਬੂਲੈਂਸ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ।
             ਮੀਟਿੰਗ ਦੌਰਾਨ ਮੁੱਖ ਤੌਰ ‘ਤੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ (ਜ), ਸਿਵਲ ਸਰਜਨ ਡਾ. ਜਸਮੀਤ ਬਾਵਾ, ਡਿਪਟੀ ਮੈਡੀਕਲ ਕਮਿਸ਼ਨਰ ਸਾਰਿਕਾ ਦੁੱਗਲ, ਐਸ.ਐਮ.ਓ ਡਾ. ਸਤਪਾਲ ਈ.ਐਸ.ਆਈ ਹਸਪਤਾਲ ਫਗਵਾੜਾ, ਨਵਜੀਵਨ ਕੇਂਦਰ ਕਪੂਰਥਲਾ ਮੈਡੀਕਲ ਅਫਸਰ ਕਮ ਇੰਚਾਰਜ ਡਾ. ਸੰਦੀਪ ਭੋਲਾ, ਡਾ. ਧਰਮਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ ਮੌਮੀ ਦੋਵੇਂ ਮੈਡੀਕਲ ਅਫਸਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।
               ਮੀਟਿੰਗ ਦੌਰਾਨ ਲੰਮੀ ਵਿਚਾਰ ਚਰਚਾ ਪਿੱਛੋਂ 15 ਕਿਲੋਮੀਟਰ ਦੀ ਦੂਰੀ ਤੱਕ ਪ੍ਰਤੀ ਐਂਬੂਲੈਂਸ 800 ਰੁਪਏ ਅਤੇ 15 ਕਿਲੋਮੀਟਰ ਜ਼ਿਆਦਾ ਦੂਰੀ ਹੋਣ ਤੇ 10 ਰੁਪਏ ਪ੍ਰਤੀ ਕਿਲੋਮੀਟਰ ਵੱਖਰੇ ਚਾਰਜ਼ ਕੀਤੇ ਜਾਣਗੇ।ਐਂਬੂਲੈਂਸ ਦੇ ਡਰਾਇਵਰ ਲਈ ਪੀ.ਪੀ ਕਿੱਟ ਪਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਐਂਬੂਲੈਂਸ ਦੇ ਡਰਾਇਵਰ ਦੀ ਸੀਟ ਅਤੇ ਮਰੀਜ਼ ਵਾਲੇ ਪਿਛਲੇ ਹਿੱਸੇ ਨੂੰ ਸ਼ੀਸ਼ਾ ਲਗਾ ਕੇ ਵੱਖੋ ਵੱਖਰਾ ਕੀਤਾ ਜਾਵੇਗਾ।
            ਐਂਬੂਲੈਂਸ ਦੇ ਮਾਲਕ ਅਤੇ ਡਰਾਇਵਰ ਐਂਬੂਲੈਂਸ ਵਿੱਚ ਪੀ.ਪੀ ਕਿੱਟ ਐਨ-95 ਮਾਸਕ ਅਤੇ ਮੈਡੀਕਲ ਦਸਤਾਨੇ ਹੋਣਾ ਯਕੀਨੀ ਬਣਾਉਣਗੇ।ਇਸ ਤੋਂ ਇਲਾਵਾ ਐਂਬੂਲੈਂਸ ਵਿੱਚ ਬੈਠਣ ਤੋਂ ਪਹਿਲਾਂ ਐਂਬੂਲੈਂਸ ਮਾਲਕ ਡਰਾਇਵਰ ਵਲੋਂ ਮਰੀਜ਼ ਅਤੇ ਉਸਦੇ ਅਟੈਂਡਡ ਨੂੰ ਇੱਕ ਪੀ.ਪੀ ਕਿੱਟ, ਇੱਕ ਐਨ-95 ਮਾਸਕ ਅਤੇ ਇੱਕ ਦਸਤਾਨੇ ਦਾ ਜੋੜਾ ਮੁਹੱਈਆਂ ਕਰਵਾਉਣਾ ਲਾਜ਼ਮੀ ਹੋਵੇਗਾ।ਇੱਕ ਐਨ-95 ਮਾਸਕ ਦੀ ਕੀਮਤ 50 ਰੁਪਏ ਹੋਵੇਗੀ।ਐਂਬੂਲੈਂਸ ਮਾਲਕ ਡਰਾਇਵਰ ਵਲੋਂ ਐਂਬੂਲੈਂਸ ਦੇ ਅਗਲੇ ਅਤੇ ਪਿਛਲੇ ਹਿੱਸੇ ਤੇ ਨਿਰਧਾਰਿਤ ਕੀਤੇ ਰੇਟਾਂ ਬਾਰੇ ਲਿਖਿਆਂ ਜਾਣਾ ਜ਼ਰੂਰੀ ਹੋਵੇਗਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …