ਅੰਮ੍ਰਿਤਸਰ, 24 ਅਗਸਤ (ਖੁਰਮਣੀਆਂ) – ਪੰਜਾਬ ਸਰਕਾਰ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਇੰਸ ਕਲੱਬ ਵੱਲੋਂ ਕੋਵਿਡ 19 ਦੇ ਦੌਰ ਵਿਚ ਤਾਲਾਬੰਦੀ ਅਤੇ ਹੋਰ ਗੰਭੀਰ ਮੁੱਦਿਆਂ ਉਪਰ ਚਰਚਾ ਅਤੇ ਹੱਲ ਸਬੰਧੀ ਇਕ ਵੈਬੀਨਾਰ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਦਾ ਉਦੇਸ਼ ਉਦੇਸ਼ ਸਮਾਜ ਵਿੱਚ ਚੱਲ ਰਹੀ ਮਹਾਂਮਾਰੀ ਅਤੇ ਇਸ ਦੇ ਪ੍ਰਭਾਵ ਬਾਰੇ ਲੋਕਾਂ ਵਿੱਚ ਜਾਗਰੂਕਤਾ ਲਿਆ ਕੇ ਸੰਤੁਲਨ ਕਾਇਮ ਕਰਨਾ ਹੈ।ਇਸ ਲੜੀ ਅਧੀਨ ਸਾਇੰਸ ਕਲੱਬ ਵੱਲੋਂ ਦੂਜਾ ਵੈਬੀਨਾਰ ਕਰਵਾਇਆ ਗਿਆ ਜਿਸ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੀਤਾ। ਪ੍ਰੋ. ਸੰਧੂ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਵਿੱਚ ਸਮੂਹ ਮਹਿਮਾਨਾਂ ਅਤੇ ਬੁਲਾਰਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਵੈਬੀਨਾਰ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਲੜੀ ਦੇ ਦੂਜੇ ਦਿਨ ਨੂੰ ਦੋ ਸੈਸ਼ਨਾਂ ਵਿਚ ਵੰਡਿਆ ਗਿਆ ਜਿਸ ਦੀ ਪ੍ਰਧਾਨਗੀ ਕ੍ਰਮਵਾਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਪ੍ਰੋ. ਮਨੋਜ ਕੁਮਾਰ, ਕੰਟਰੋਲਰ ਪ੍ਰੀਖਿਆਵਾਂ ਨੇ ਕੀਤੀ।ਪਹਿਲਾ ਭਾਸ਼ਣ ਭਾਰਤੀ ਵਿਗਿਆਨੀ, ਰ੍ਹੋਡਜ਼ ਸਕਾਲਰ ਅਤੇ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪਰਿਸ਼ਦ (ਨੈਕ) ਦੇ ਕਾਰਜਕਾਰੀ ਚੇਅਰਮੈਨ ਪ੍ਰੋ. ਵਰਿੰਦਰ ਸਿੰਘ ਚੌਹਾਨ ਵੱਲੋਂ ਦਿੱਤਾ ਗਿਆ।ਪ੍ਰੋ. ਚੌਹਾਨ ਨੇ ਆਪਣੇ ਭਾਸ਼ਣ ਵਿਚ ਕੋਵਿਡ-19 ਦਾ ਮੁਕਾਬਲਾ ਕਰਨ ਵਿਚ ਜੈਨੇਟਿਕ ਇੰਜੀਨੀਅਰਿੰਗ, ਬਾਇਓਟੈਕਨਾਲੋਜੀ, ਮੌਲੀਕੁਲਰ ਐਂਡ ਸਟਰਕਚਰ ਬਾਇਓਲੋਜੀ ਵਿਗਿਆਨ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਦੂਸਰਾ ਭਾਸ਼ਣ ਅੰਤਰਰਾਸ਼ਟਰੀ ਸੈਂਟਰ ਫਾਰ ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੈਕਨਾਲੌਜੀ, ਨਵੀਂ ਦਿੱਲੀ ਤੋਂ ਪ੍ਰੋ. ਨੀਲ ਸਰੋਵਰ ਭਾਵੇਸ਼ ਨੇ ਦਿੱਤਾ। ਪ੍ਰੋ. ਨੀਲ ਨੇ ਆਪਣੇ ਭਾਸ਼ਣ ਵਿੱਚ ਬਿਮਾਰੀ ਨੂੰ ਸਮਝਣ ਵਿੱਚ ਢਾਂਚਾਗਤ ਅਤੇ ਅਣੂ ਜੀਵ ਵਿਗਿਆਨ ਦੀ ਭੂਮਿਕਾ ਬਾਰੇ ਦੱਸਿਆ ਅਤੇ ਚੱਲ ਰਹੀ ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤੀ ਵਿਗਿਆਨਕ ਸਮਾਜ ਦੇ ਤਾਜ਼ਾ ਹਲਾਤਾਂ ਅਤੇ ਉਨ੍ਹਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ।
ਕਨਵੀਨਰ ਡਾ. ਬਿੰਦੀਆ ਅਰੋੜਾ ਅਤੇ ਡਾ. ਵੀਨਸ ਸਿੰਘ ਮਿੱਠੂ ਨੇ ਕਿਹਾ ਇਸ ਚੱਲ ਰਹੀ ਲੜੀ ਵਿਚ ਦੇਸ਼ ਭਰ ਦੀਆਂ ਨਾਮਵਰ ਸ਼ਖਸੀਅਤਾਂ ਦੁਆਰਾ ਹਫਤਾਵਾਰੀ ਭਾਸ਼ਣ ਦਿੱਤੇ ਜਾ ਰਹੇ ਹਨ।ਜਿਨ੍ਹਾਂ ਦਾ ਲਾਈਵ ਯੂਟਿਊਬ ਚੈਨਲ ਤੋਂ ਜ਼ੂਮ ਰਾਹੀਂ ਹੋ ਹੁੰਦਾ ਹੈ।ਇਸ ਸਬੰਧੀ ਵੇਰਵੇਪੂਰਵਕ ਜਾਣਕਾਰੀ ਵੈਬਸਾਈਟ ‘ਤੇ ਉਪਲਬਧ ਹੈ।ਇਸ ਵੈਬੀਨਾਰ ਲੜੀ ਦੀ ਸੰਪੰਨਤਾ 12 ਸਤੰਬਰ ਨੂੰ ਹੋਵੇਗੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …