ਪਠਾਨਕੋਟ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਜਿਲ੍ਹੇ ‘ਚ ਮਾਈਕਰੋ ਕਨੰਟੋਮੈਂਟ ਏਰੀਆ ਬਣਾਇਆ ਗਿਆ ਹੈ।ਜਿਸ ਵਿੱਚ ਪਠਾਨਕੋਟ ਸ਼ਹਿਰ ਦੇ  ਅਰਜੁਨ ਨਗਰ ਦਿਹਾਤੀ ਇਲਾਕੇ ਦੇ ਮਾਧੋਪੁਰ, ਪਿੰਡ ਥਰਿਆਲ ਅਤੇ ਰਣਜੀਤ ਸਾਗਰ ਡੈਮ ਦੀ ਟੀ-3 ਕਲੋਨੀ ਸ਼ਾਮਲ ਹੈ।
ਅਰਜੁਨ ਨਗਰ ਦਿਹਾਤੀ ਇਲਾਕੇ ਦੇ ਮਾਧੋਪੁਰ, ਪਿੰਡ ਥਰਿਆਲ ਅਤੇ ਰਣਜੀਤ ਸਾਗਰ ਡੈਮ ਦੀ ਟੀ-3 ਕਲੋਨੀ ਸ਼ਾਮਲ ਹੈ।
ਉਪ ਮੰਡਲ ਮੈਜਿਸਟਰੇਟ ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਇਹਨਾਂ ਮਾਈਕਰੋ ਕਨੰਟੋਮੈਂਟ ਏਰੀਆ ਵਿੱਚ ਬੀ.ਐਲ.ਓ ਦੀ ਮਦਦ ਨਾਲ ਲੋਕਾਂ ਨੂੰ ਮਹਾਮਾਰੀ ਤੋ ਜਾਗਰੂਕ ਕਰਨ ਅਤੇ ਵੱਧ ਤੋ ਵੱਧ ਕੋਵਿਡ-19 ਦੀ ਸੈਂਪਲਿੰਗ ਲਈ ਉਤਸ਼ਾਹਿਤ ਕਰਨ ਲਈ ਪੈਂਫਲਟ ਵੰਡੇ ਗਏ ਅਤੇ ਪ੍ਰਸਾਸ਼ਨ ਵਲੋਂ ਤਿਆਰ ਕੀਤੇ ਆਡੀਓ ਕਲਿਪ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
                 ਐਸ.ਡੀ.ਐਮ ਗੁਰਸਿਮਰਨ ਸਿੰਘ ਢਿੱਲੋਂ ਵਲੋਂ ਪਠਾਨਕੋਟ ਦੀ ਪਬਲਿਕ ਨੂੰ ਵੱਧ ਤੋ ਵੱਧ ਕੋਵਿਡ-19 ਦੇ ਟੈਸਟ ਕਰਵਾਉਣ ਅਤੇ ਗੁਮਰਾਹ ਕਰਨ ਵਾਲੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ।ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿਲ੍ਹਾ ਪ੍ਰਸਾਸ਼ਨ ਨੂੰ ਵੱਧ ਤੋਂ ਵੱਧ ਸਹਿਯੋਗ ਦੇਈਏ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਕਰੋਨਾ ‘ਤੇ ਫਤਿਹ ਪਾਉਣ ਲਈ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					