ਪਿਤਾ ਨਾ ਰਹੇ,
ਇਹ ਸਿਰਫ ਸ਼ਬਦ ਨਹੀਂ
ਸਗੋਂ ਚਿਤਾਵਨੀ ਹੁੰਦੀ ਹੈ
ਕਿ ਅੱਜ ਤੋਂ ਛੱਤ ਨਹੀਂ ਰਹੀ।
ਖ਼ਾਲੀ ਕੰਧਾਂ ਵਿੱਚ ਖ਼ੁਦ ਨੂੰ
ਬਚਾਅ ਤੂੰ।
ਹੁਣ ਕੋਈ ਨਹੀਂ ਹੈ,
ਤੇਰੀ ਹਿੰਮਤ ਬਣਨ ਲਈ।
ਉਠ, ਹੁਣ ਖੁਦ ਨਾਲ ਹੀ,
ਲੜ ਤੂੰ।
ਉਠ, ਹੁਣ ਹਨੇਰਿਆਂ ਵਿੱਚ,
ਤੂੰ ਹੀ ਆਪਣੀ ਰੌਸ਼ਨੀ ਹੈ।
ਉਸ ਰੌਸ਼ਨੀ ਨਾਲ ਖੁਦ ਨੂੰ ਹੀ
ਸਜ਼ਾ ਤੂੰ।
ਹੁਣ ਕੋਈ ਨਹੀਂ ਛੁਪਾਵੇਗਾ
ਆਪਣੀ ਗੋਦੀ ਵਿੱਚ ਤੈਨੂੰ।
ਹੁਣ ਖੁਦ ਨੂੰ ਸੱਟ-ਫੇਟ ਵੱਜਣ ਤੋਂ
ਖੁਦ ਹੀ ਬਚਾਅ ਤੂੰ।
ਜਦੋਂ ਨਜ਼ਰਾਂ ਨਾਲ ਮਿਲਣਗੀਆਂ,
ਆਪਣੀਆਂ ਹੀ ਨਜ਼ਰਾਂ।
ਫਿਰ ਆਪਣੇ ਹੀ ਅੰਦਰ
ਆਪਣੇ ਪਿਤਾ ਦਾ
ਪਰਛਾਵਾਂ ਮਿਲੇਗਾ ਤੈਨੂੰ।15092020
# ਮੂਲ : ਅਦਿਤੀ ਸਿੰਘ ਭਦੌਰੀਆ
ਇੰਦੌਰ।ਮੋ – 89593 61111
# ਅਨੁ : ਪ੍ਰੋ. ਨਵ ਸੰਗੀਤ ਸਿੰਘ
ਤਲਵੰਡੀ ਸਾਬੋ । ਮੋ – 94176 92015