ਅੰਮ੍ਰਿਤਸਰ, ੨੨ ਅਕਤੂਬਰ (ਜਗਦੀਪ ਸਿੰਘ ਸ’ਗੂ) ੁ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਯੂ.ਕੇ. (ਲੰਡਨ) ਤੋਂ ਸ਼੍ਰੀਮਤੀ ਜੋਤੀ ਘੂਰਾ ਅਤੇ ਮਿਸਿਜ ਜਸਲੀਨ ਕੌਰ ਪਹੁੰਚੇ।ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ ਸੁਪਰਵਾਈਜ਼ਰ ਸ਼੍ਰੀਮਤੀ ਮੰਜੂ ਸਪਰਾ ਨੇ ਉਨ੍ਹਾਂ ਦਾ ਨਿਘਾ ਸੁਆਗਤ ਕੀਤਾ।ਉਨ੍ਹਾਂ ਸਕੂਲ ਦੇ ਬੱਚਿਆਂ ਨਾਲ ਲੰਡਨ ਨੇ ਬੱਚਿਆਂ ਦੀ ਸਕੂਲੀ ਵਿਦਿਆ ਅਤੇ ਭਾਰਤ ਦੇ ਬੱਚਿਆਂ ਦੇ ਲੰਡਨ ਵਿਖੇ ਉੱਚ ਵਿਦਿਆ ਪ੍ਰਾਪਤ ਕਰਨ ਬਾਰੇ ਗਲਬਾਤ ਕੀਤੀ ਉਨਾਂ ਯੂ.ਕੇ. ਦੇ ਮਸ਼ਹੂਰ ਤਿਓਹਾਰਾਂ, ਖਾਣੇ, ਖੇਡਾਂ ਅਤੇ ਇਮਾਰਤਾਂ ਬਾਰੇ ਵੀ ਵਿਚਾਰ ਵਿਟਾਂਦਰਾ ਕੀਤਾ।ਬੱਚਿਆਂ ਨੂੰ ਦੂਸਰਿਆਂ ਨਾਲ ਗਲਬਾਤ ਕਰਨ ਦੇ ਸਲੀਕੇ ਬਾਰੇ ਵੀ ਦੱਸਿਆ ਗਿਆ ਅਤੇ ਬੱਚਿਆਂ ਵੱਲੋਂ ਯੂ.ਕੇ. ਬਾਰੇ ਪੁੱਛੇ ਗਏ ਸੁਆਲਾਂ ਦਾ ਤਸੱਲੀ ਬਖਸ਼ ਉਤਰ ਦੇ ਕੇ ਸੰਤੁਸ਼ਟ ਕੀਤਾ ਗਿਆ।ਮਹਿਮਾਨਾਂ ਨੇ ਸਕੂਲ ਵਿੱਚ ਬੱਚਿਆਂ ਲਈ ਬਣੀ ਅੰਗਰੇਜ਼ੀ ਭਾਸ਼ਾ ਦੀ ਲੈਬ (ਲੈਂਗੁਅੇਜ ਲੈਬ) ਦੀ ਬੜੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਲੈਬ ਅਤੇ ਬ’ਚਿਆਂ ਨੂੰ ਸਿਖਾਉਣ ਦੇ ਤਰੀਕੇ ਯੂ.ਕੇ ਵਿੱਚ ਵੀ ਨਹੀਂ ਹਨ।ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਯੂ.ਕੇ. ਬਾਰੇ ਬੱਚਿਆਂ ਨੂੰ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।ਸਕੂਲ ਦੀਆਂ ਮੁ’ਖ ਅਧਿਆਪਕਾਵਾਂ ਸ਼੍ਰੀਮਤੀ ਰੇਣੂ ਆਹੂਜਾ, ਸ਼੍ਰੀਮਤੀ ਨਿਸ਼ਚਿੰਤ ਕੌਰ, ਸ਼੍ਰੀਮਤੀ ਕਵਲਪ੍ਰੀਤ ਕੌਰ, ਸੁਪਰਵਾਈਜ਼ਰ ਸ਼੍ਰੀਮਤੀ ਮੰਜੂ, ਸ਼੍ਰੀਮਤੀ ਰਵਿੰਦਰ ਕੌਰ ਅਤੇ ਸ਼੍ਰੀਮਤੀ ਕਿਰਨਜੋਤ ਕੌਰ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …