ਸਮਰਾਲਾ, 25 ਫਰਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੜਕੇ) ਵਿਖੇ ਕੀਤੀ ਗਈ।ਸਭ ਤੋਂ ਪਹਿਲਾਂ ਵਿਛੜ ਚੁਕੇ ਸਾਹਿਤਕਾਰ ਦਰਸ਼ਨ ਦਰਵੇਸ਼ ਅਤੇ ਬਾਬੂ ਸਿੰਘ ਚੌਹਾਨ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਦਿੱਤੀ ਗਈ।ਸਭਾ ਵਿੱਚ ਏ.ਪੀ ਭਾਰਦਵਾਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਨੇ ਉਚ ਸਿੱਖਿਆ ਨਾਲ ਸਬੰਧਿਤ ਕਿਤਾਬਾਂ ਸਭਾ ਨੂੰ ਭੇਟ ਕੀਤੀਆਂ।
ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਵਸ ਸਬੰਧੀ ਬੋਲਦਿਆਂ ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਪੰਜਾਬੀ ਭਾਸ਼ਾ ਗੁਰੂਆਂ, ਪੀਰਾਂ ਦੀ ਭਾਸ਼ਾ ਹੈ ਅਤੇ ਇਸ ਮਾਂ ਬੋਲੀ ਨੂੰ ਬਣਦਾ ਦਰਜ਼ਾ ਦਿਵਾਉਣ ਲਈ ਸਾਹਿਤਕ ਸਭਾਵਾਂ ਯਤਨਸ਼ੀਲ ਹਨ।
ਉਪਰੰਤ ਰਚਨਾਵਾਂ ਦੇ ਦੌਰ ਵਿੱਚ ਹਰਬੰਸ ਮਾਲਵਾ ਨੇ ਗੀਤ ‘ਅੱਕਣ ਜਾਣਦੇ, ਨਾ ਥੱਕਣ, ਜ਼ੁਲਮਾਂ ਦੀ ਕਾਂਗ ਨੂੰ ਡੱਕਣ ਜਾਣਦੇ’, ਪਰਮਜੀਤ ਸਿੰਘ ਸਿਆਣ ਨੇ ਕਵਿਤਾ ‘ਦੇਦੇ ਵੇ ਰੱਬਾ ਸੋਹਣਾ ਜਿਹਾ ਵੀਰਾ’, ਅਮਨ ਆਜ਼ਾਦ ਨੇ ਕਵਿਤਾ ‘ਪਛਤਾਏ ਅਸੀਂ ਤਾਂ ਵੋਟਾਂ ਪਾ ਕੇ’, ਅਵਤਾਰ ਸਿੰਘ ਉਟਾਲ ਨੇ ਕਵਿਤਾ, ਗੁਰਮੀਤ ਆਰਿਫ਼ ਨੇ ਕਹਾਣੀ ‘ਸੜੀ ਹੋਈ ਰੱਸੀ ਦਾ ਵਲ’ ਸੁਣਾਈ।ਜਿਸ ’ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ।ਇਨ੍ਹਾਂ ਰਚਨਾਵਾਂ ’ਤੇ ਕਹਾਣੀਕਾਰ ਸੁਖਜੀਤ, ਕਹਾਣੀਕਾਰ ਮਨਦੀਪ ਡਡਿਆਣਾ, ਤਰਨ ਬੱਲ, ਸੰਦੀਪ ਸ਼ਰਮਾ, ਗਗਨਦੀਪ ਸ਼ਰਮਾ, ਕਹਾਣੀਕਾਰ ਸੰਦੀਪ ਸਮਰਾਲਾ (ਸਕੱਤਰ), ਅਮਨਦੀਪ ਕੌਂਸ਼ਲ (ਪ੍ਰੈਸ ਸਕੱਤਰ) ਵਲੋਂ ਉਸਾਰੂ ਚਰਚਾ ਕੀਤੀ ਗਈ।ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।ਸਭਾ ਦੀ ਸਮੁੱਚੀ ਕਾਰਵਾਈ ਸਭਾ ਦੇ ਸਕੱਤਰ ਸੰਦੀਪ ਸਮਰਾਲਾ ਨੇ ਚਲਾਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …