ਅੰਮ੍ਰਿਤਸਰ, 31 ਮਾਰਚ (ਸੰਧੂ) – ਤੇਲੰਗਨਾ ਦੀ ਰਾਜਧਾਨੀ ਹੈਦਰਾਬਾਦ ‘ਚ ਚੱਲ ਰਹੀ ਨੈਸ਼ਨਲ ਚੈਂਪੀਅਸ਼ਿਪ ਦੇ ਅੰਡਰ-16 ਸਾਲ ਉਮਰ ਵਰਗ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੇ ਖਿਡਾਰੀ ਸੱਯਦ ਖਾਲਿਦ ਨੇ 2 ਗੋਲਡ ਤੇ ਇੱਕ ਸਿਲਵਰ ਮੈਡਲ ਹਾਸਲ ਕੀਤਾ ਹੈ।ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਸਕੱਤਰ ਕੌਮਾਂਤਰੀ ਸਾਈਕਲਿਸਟ ਤੇ ਸੀ.ਆਈ.ਟੀ ਰੇਲਵੇ (ਰਿਟਾ.) ਬਾਵਾ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੇ ਵਿਦਿਆਰਥੀ ਅਤੇ ਕੌਮੀ ਸਾਈਕਲਿਸਟ ਸੱਯਦ ਖਾਲਿਦ ਨੇ ਹੈਦਰਾਬਾਦ ਵਿਖੇ ਚੱਲ ਰਹੀ ਕੌਮੀ ਸਾਈਕਲਿੰਗ ਚੈਂਪੀਅਨਸ਼ਿਪ ਦੇ ਅੰਡਰ-16 ਸਾਲ ਉਮਰ ਵਰਗ ਦੇ ਸਪ੍ਰਿੰਟ ਮੁਕਾਬਲੇ ਦੌਰਾਨ ਗੋਲਡ ਮੈਡਲ ਇਸ ਤਰ੍ਹਾਂ ਟੀਮ ਟਰਾਇਲ ਮੁਕਾਬਲੇ ਵਿੱਚ ਗੋਲਡ ਮੈਡਲ ਜਦੋਂ ਕਿ ਟੀਮ ਟਾਈਮ ਟਰਾਇਲ ਮੁਕਾਬਲੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੱਯਦ ਖਾਲਿਦ ਨੇ ਰਾਜਪੱਧਰੀ ਸਾਈਕਲਿੰਗ ਚੈਂਪੀਅਨਸ਼ਿਪ ਦੇ ਅੰਡਰ-14 ਸਾਲ ਉਮਰ ਵਰਗ ਦੇ ਸਪ੍ਰਿੰਟ ਮੁਕਾਬਲੇ ਵਿੱਚ ਵੀ ਗੋਲਡ ਮੈਡਲ ਹਾਸਲ ਕਰਕੇ ਕੌਮੀ ਪ੍ਰਤੀਯੋਗਤਾ ਲਈ ਰਾਹ ਪੱਧਰਾ ਕੀਤਾ ਸੀ।ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਕੌਮਾਂਤਰੀ ਸਾਈਕਲਿਸਟ ਅਮਰਜੀਤ ਸਿੰਘ ਸੰਧੂ ਭੋਮਾ (ਰੇਲਵੇ) ਆਦਿ ਖਿਡਾਰੀ ਵੀ ਹਿੱਸਾ ਲੈ ਰਹੇ ਹਨ।ਜਿੰਨ੍ਹਾਂ ਦੀਆਂ ਪ੍ਰਤੀਯੋਗਤਾਵਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।ਬਾਵਾ ਸਿੰਘ ਭੋਮਾ ਨੇ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਅਗਰ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੀਆਂ ਮੰਗਾਂ ਅਤੇ ਲੋੜਾਂ ਨੂੰ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਹੋਰ ਖੇਡ ਪ੍ਰਮੋਟਰ ਕੇਂਦਰ ਸਰਕਾਰ ਦੇ ਖੇਡ ਮੰਤਰਾਲੇ ਤੱਕ ਪੁੱਜਦਾ ਕਰਨ ਤੇ ਸਾਈਕਲਿੰਗ ਖਿਡਾਰੀਆਂ ਨੂੰ ਚੰਗੇ ਸਾਈਕਲ ਮੁਹੱਈਆ ਕਰਵਾ ਦੇਣ ਤਾਂ ਸਾਈਕਲਿੰਗ ਖੇਡ ਖੇਤਰ ਦੇ ਨਤੀਜੇ ਬਿਹਤਰੀਨ ਹੋਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …