ਧੂਰੀ, 9 ਅਪ੍ਰੈਲ (ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੈਂਬਰਾਂ ਤੋਂ ਇਲਾਵਾ ਤ੍ਰੈ ਭਾਸ਼ੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਅਮਰ ਗਰਗ ਕਲਮਦਾਨ ਅਤੇ ਮਲੇਰਕੋਟਲਾ ਤੋਂ ਵਿਸ਼ੇਸ਼ ਤੌਰ `ਤੇ ਪਹੁੰਚੇ ਸਥਾਪਿਤ ਗੀਤਕਾਰ ਜੱਗਾ ਗਿੱਲ ਨੱਥੋਹੇੜੀ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਬੀਤੇ ਦਿਨਾਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰਾਂ, ਕਲਾਕਾਰਾਂ ਅਤੇ ਸੰਘਰਸ਼ੀ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਉਪਰੰਤ ਕੈਨੇਡਾ ਵਾਸੀ ਗ਼ਜ਼ਲਗੋ ਰਾਜਵੰਤ ਰਾਜ ਦਾ ਨਵਾਂ ਗ਼ਜ਼ਲ ਸੰਗ੍ਰਹਿ “ਟੁੱਟੇ ਸਿਤਾਰੇ ਚੁਗਦਿਆਂ” ਲੋਕ ਅਰਪਣ ਕੀਤਾ ਗਿਆ।ਰਾਜ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਈ ਕਵਿੱਤਰੀ ਜਗਦੀਪ ਕੌਰ ਦੀਪ ਨੇ ਲੇਖਕ, ਉਸ ਦੀਆਂ ਲਿਖਤਾਂ ਅਤੇ ਰਲੀਜ਼ ਕੀਤੀ ਪੁਸਤਕ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਆਖਿਰ ‘ਚ ਹਾਜ਼ਰ ਸਾਹਿਤਕਾਰਾਂ ਅਨਮੋਲ ਦੀਪ ਮੂਲੋਵਾਲ, ਪਰਮਜੀਤ ਦਰਦੀ, ਨਾਹਰ ਸਿੰਘ ਮੁਬਾਰਕਪੁਰੀ, ਜਗਰੂਪ ਸਿੰਘ ਦਰੋਗੇਵਾਲ, ਗੁਰਮੀਤ ਸੋਹੀ, ਜਗਸ਼ੀਰ ਮੂਲੋਵਾਲ, ਲਖਵਿੰਦਰ ਖੁਰਾਣਾ, ਅਮਰ ਗਰਗ ਕਲਮਦਾਨ, ਜਗਦੀਪ ਕੌਰ, ਸੁਖਵਿੰਦਰ ਸੁੱਖੀ ਮੂਲੋਵਾਲ, ਚਰਨਜੀਤ ਮੀਮਸਾ, ਜੱਗਾ ਗਿੱਲ, ਮੰਗਲ ਬਾਵਾ, ਪੇਂਟਰ ਸੁਖਦੇਵ ਸਿੰਘ, ਬਲਵਿੰਦਰ ਮਾਹੀ, ਸੁਖਦੇਵ ਲੱਡਾ, ਗੁਰਦਿਆਲ ਨਿਰਮਾਣ, ਸੁਖਵਿੰਦਰ ਲੋਟੇ ਅਤੇ ਮੂਲ ਚੰਦ ਸ਼ਰਮਾ ਨੇ ਆਪੋ-ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …