Monday, December 23, 2024

ਤਲਵੰਡੀ ਖੁੰਮਣ ਦੇ ਸਿਰ ਸੱਜਿਆ 16ਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਹਾਕੀ ਗੋਲਡ ਕੱਪ ਲਹਿਰਕੇ ਦਾ ਚੈਂਪੀਅਨ ਤਾਜ

ਅੰਮ੍ਰਿਤਸਰ, 18 ਅਪ੍ਰੈਲ (ਸੰਧੂ) – 16ਵਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਕੀ ਗੋਲਡ ਕੱਪ ਲਹਿਰਕਾ ਦਾ ਚੈਂਪੀਅਨ ਤਾਜ ਤਲਵੰਡੀ ਖੁੰਮਣ ਦੀ ਟੀਮ ਦੇ ਸਿਰ ਸੱਜਿਆ ਹੈ, ਜਦਕਿ ਲਹਿਰਕਾ ਦੀ ਟੀਮ ਦੂਸਰੇ ਸਥਾਨ ‘ਤੇ ਰਹਿ ਕੇ ਉਪ ਜੇਤੂ ਰਹੀ। ਜਦੋਂ ਕਿ ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਦੇ ਉਘੇ ਹਾਕੀ ਖੇਡ ਪ੍ਰਮੋਟਰ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦੇ ਪਰਿਵਾਰ ਵੱਲੋਂ ਪ੍ਰਾਯੋਜਕ 40 ਸਾਲ ਤੋਂ ਉਪਰਲੇ ਉਮਰ ਵਰਗ ਦੇ ਸ਼ੋਅ ਮੈਚ ਦੇ ਵਿੱਚ ਪਾਖਰਪੁਰਾ ਦੀ ਟੀਮ ਪਹਿਲੇ ਤੇ ਲਹਿਰਕਾ ਦੀ ਟੀਮ ਦੂਜੇ ਸਥਾਨ ‘ਤੇ ਆਈ। ਚਾਰ ਦਿਨਾ ਹਾਕੀ ਖੇਡ ਮੁਕਾਬਲਿਆਂ ਦੇ ਦੌਰਾਨ ਚੋਟੀ ਦੀਆਂ ਹਾਕੀ ਟੀਮਾਂ ਨੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕੀਤਾ।ਫਾਈਨਲ ਮੁਕਾਬਲਾ ਲਹਿਰਕਾ ਤੇ ਤਲਵੰਡੀ ਖੁੰਮਣ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਜਿਸ ਵਿੱਚ ਤਲਵੰਡੀ ਖੁੰਮਣ ਦੀ ਟੀਮ ਮੋਹਰੀ ਰਹੀ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਉਘੇ ਹਾਕੀ ਉਲੰਪੀਅਨ ਤੇ ਸੀ.ਆਈ.ਟੀ ਰੇਲਵੇ ਬਲਵਿੰਦਰ ਸਿੰਘ ਸ਼ੰਮੀ ਨੇ ਅਦਾ ਕੀਤੀ।
            ਸ਼ੋ੍ਮਣੀ ਕਮੇਟੀ ਦੇ ਅਹੁੱਦੇਦਾਰ ਤਜਿੰਦਰ ਸਿੰਘ ਪੱਡਾ, ਸਰਪੰਚ ਬੀਬੀ ਭਜਨ ਕੌਰ ਹੁੰਦਲ ਪਾਖਰਪੁਰਾ ਤੇ ਐਸ.ਜੀ.ਪੀ.ਸੀ ਹਾਕੀ ਕੋਚ ਸੁਰਜੀਤ ਸਿੰਘ ਪਿੰਦਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਵਾਈ।ਮੁੱਖ ਮਹਿਮਾਨ ਹਾਕੀ ਉਲੰਪੀਅਨ ਤੇ ਸੀ.ਆਈ.ਟੀ ਰੇਲਵੇ ਬਲਵਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਹਾਕੀ ਖਿਡਾਰੀਆਂ ਵੱਲੋਂ ਖੂਨ ਪਸੀਨਾ ਬਹਾ ਕੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕੋਵਿਡ-19 ਵਰਗੀਆਂ ਬਿਮਾਰੀਆਂ ਖਿਡਾਰੀਆਂ ਤੇ ਖੇਡ ਖੇਤਰ ਨੂੰ ਪ੍ਰਭਾਵਿਤ ਨਹੀਂ ਕਰ ਸੱਕਦੀਆਂ।
                 ਉਘੇ ਖੇਡ ਪ੍ਰਮੋਟਰ ਕੌਮੀ ਹਾਕੀ ਖਿਡਾਰੀ ਤੇ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ, ਰਣਜੀਤ ਸਿੰਘ ਹੁੰਦਲ ਪਾਖਰਪੁਰਾ ਤੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ, ਨਾਮਵਰ ਖਿਡਾਰੀਆਂ ਅਤੇ ਹੋਰ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
                  ਇਸ ਮੌਕੇ ਡੀ.ਪੀ ਪਰਮਜੀਤ ਸਿੰਘ ਹੁੰਦਲ ਪਾਖਰਪੁਰਾ ਅਜੇਪਾਲ, ਜਸਪਾਲ ਸਿੰਘ, ਜੱਗਾ ਸਿੰਘ, ਲਖਵਿੰਦਰ ਸਿੰਘ ਲਾਡੀ ਯੂ.ਐਸ.ਏ ਮੱਖਣ ਸਿੰਘ, ਕਸ਼ਮੀਰ ਸਿੰਘ ਪੀ.ਪੀ, ਬਲਜੀਤ ਸਿੰਘ, ਸਰਦੂਲ ਸਿੰਘ, ਸ਼ੁਬੇਗ ਚੰਦ, ਰਾਜੂ ਮਾਹਲਾ, ਨਿਸ਼ਾਨ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …