ਅੰਮ੍ਰਿਤਸਰ, 20 ਅਪ੍ਰੈਲ (ਖੁਰਮਣੀਆਂ)- ਲੇਖਕ ਮਨਮੋਹਨ ਸਿੰਘ ਬਾਸਰਕੇ ਅਤੇ ਦਸਤਾਵੇਜ਼ ਦੇ ਸੰਪਾਦਕ ਤੇ ਕਵੀ ਜਗਜੀਤ ਗਿੱਲ ਨੇ ਸਾਹਿਤਕ ਚਰਚਾ ਕੀਤੀ।ਜਿਸ ਦੌਰਾਨ ਉਨਾਂ ਨੇ ਸਾਹਿਤਕਾਰ ਸਭਾ ਛੇਹਰਟਾ ਅਤੇ ਸਰਹੱਦੀ ਸਾਹਿਤ ਸਭਾ ਦੀਆਂ ਸਰਗਰਮੀਆਂ ਅਤੇ ਸਵਰਗੀ ਲੇਖਕਾਂ ਤੇ ਕਵੀਆਂ ਅਜੀਤ ਸਿੰਘ ਆਸ, ਪਾਂਧੀ ਸਤਿਨਾਮ ਸਿੰਘ, ਜਸਬੀਰ ਸਿੰਘ ਜੱਸ, ਦਰਸ਼ਨ ਧੰਜ਼ਲ ਨੂੰ ਯਾਦ ਕਰਦਿਆਂ ਪ੍ਰੋ. ਵਰਿਆਮ ਸੰਧੂ, ਮੁਖਤਾਰ ਗਿੱਲ, ਨਿਰਮਲ ਅਰਪਣ, ਹਰਭਜਨ ਖੇਮਕਰਨੀ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ।ਮਨਮੋਹਨ ਸਿੰਘ ਬਾਸਰਕੇ ਨੇ ਆਪਣੀ ਨਵ-ਪ੍ਰਕਾਸ਼ਿਤ ਪੁਸਤਕ `ਚੇਤਿਆਂ ਦੀ ਚੰਗੇਰ ਚੋਂ` ਤੋਂ ਇਲਾਵਾ ਕਹਾਣੀ ਸੰਗ੍ਰਹਿ `ਮੁੱਠੀ ਚੋਂ ਕਿਰਦੀ ਰੇਤ `ਅਤੇ `ਇਤਿਹਾਸਕ ਪਿੰਡ ਬਾਸਰਕੇ ਗਿੱਲਾਂ` ਜਗਜੀਤ ਗਿੱਲ ਨੂੰ ਭੇਂਟ ਕੀਤੀਆਂ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …