ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਨੰਦੀਗ੍ਰਾਮ ਸੀਟ ਤੋਂ ਟੀ.ਐਮ.ਸੀ ਸੁਪਰੀਮੋ ਮਮਤਾ ਬੈਨਰਜ਼ੀ ਨੂੰ ਬੇਸ਼ੱਕ 1200 ਵੋਟਾਂ ਦੇ ਫਰਕ ਨਾਲ ਜੇਤੂ ਐਲਾਨ ਦਿੱਤਾ ਗਿਆ ਸੀ।ਪ੍ਰੰਤੂ ਬਾਅਦ ‘ਚ ਖਬਰ ਆਈ ਕਿ ਮਮਤਾ ਬੈਨਰਜ਼ੀ ਭਾਜਪਾ ਉਮੀਦਵਾਰ ਸੁਭੇਂਦੋ ਅਧਿਕਾਰੀ ਤੋਂ ਪਿੱਛੇ ਚਲ ਰਹੀ ਹੈ।ਇਸੇ ਦੌਰਾਨ ਹੁਣ ਟੀ.ਐਮ.ਸੀ ਨੇ ਜਾਰੀ ਟਵੀਟ ਵਿੱਚ ਕਿਹਾ ਹੈ ਕਿ ਨੰਦੀਗ੍ਰਾਮ ‘ਚ ਵੋਟਾਂ ਦੀ ਗਿਣਤੀ ਅਜੇ ਚੱਲ ਰਹੀ ਹੈ।ਇਸੇ ਦੌਰਾਨ ਹੁਣ ਖਬਰ ਆਈ ਹੈ ਕਿ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਤੋਂ ਐਲਾਨੇ ਗਏ ਚੋਣ ਨਤੀਜੇ ਨੂੰ ਸ਼ਰਾਰਤ ਕਰਾਰ ਦਿੰਦਿਆਂ ਇਸ ਨੂੰ ਮਾਨਯੋਗ ਅਦਾਲਤ ‘ਚ ਚੈਲੰਜ਼ ਕਰਨ ਦਾ ਐਲਾਨ ਕੀਤਾ ਹੈ।