Monday, December 23, 2024

ਸਵ. ਪ੍ਰਿੰ. ਹਰਭਜਨ ਸਿੰਘ ਵਲੋਂ ਕੀਤੇ ਗਏ ਗੁਰਮਤਿ ਸੰਚਾਰ ਦੇ ਉਪਰਾਲੇ ਸ਼ਲਾਘਾਯੋਗ – ਸਟੱਡੀ ਸਰਕਲ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਪ੍ਰਿੰ. ਹਰਭਜਨ ਸਿੰਘ ਦੇ ਅਕਾਲ ਚਲਾਣੇ `ਤੇ ਪਾਸ ਕੀਤਾ ਸੋਗ ਮਤਾ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ ਜ਼ੋਨਲ ਦਫ਼ਤਰ ਵਲੋਂ ਅੱਜ ਜਾਰੀ ਇੱਕ ਪ੍ਰੈਸ ਬਿਆਨ ‘ਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਪ੍ਰਿੰ. ਹਰਭਜਨ ਸਿੰਘ ਦੇ ਅਕਾਲ ਚਲਾਣੇ `ਤੇ ਸੋਗ ਮਤਾ ਪਾਸ ਕੀਤਾ ਗਿਆ।
                ਜਥੇਬੰਦੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ, ਵਾਈਸ ਚੇਅਰਮੈਨ ਬਲਜੀਤ ਸਿੰਘ ਅਤੇ ਸਕੱਤਰ ਜਨਰਲ ਪਿਰਥੀ ਸਿੰਘ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਸੁਰਿੰਦਰ ਪਾਲ ਸਿੰਘ ਸਿਦਕੀ ਡਾਇਰੈਕਟਰ (ਬੀ.ਐਨ.ਕੇ) ਨੇ ਦੱਸਿਆ ਕਿ ਪ੍ਰਿੰ. ਹਰਭਜਨ ਸਿੰਘ ਪਿਛਲੇ ਪੰਜ ਦਹਾਕਿਆਂ ਤੋਂ ਸੰਸਾਰ ਭਰ ਵਿੱਚ ਨਿਰੋਲ ਗੁਰਮਤਿ ਸੰਚਾਰ ਦੇ ਉਪਰਾਲੇ ਆਪਣੀ ਸੰਗਠਿਤ ਟੀਮ ਨਾਲ ਕਰਦੇ ਆ ਰਹੇ ਸਨ।ਆਪ ਚੰਗੇ ਲੇਖਕ, ਪ੍ਰਭਾਵਸ਼ਾਲੀ ਬੁਲਾਰੇ ਅਤੇ ਸੁਯੋਗ ਪ੍ਰਬੰਧਕ ਸਨ।
ਜ਼ੋਨ ਦੇ ਆਗੂ ਕੁਲਵੰਤ ਸਿੰਘ ਨਾਗਰੀ, ਅਜਮੇਰ ਸਿੰਘ ਤੇ ਕੁਲਵੰਤ ਸਿੰਘ ਕਲਕੱਤਾ ਨੇ ਕਿਹਾ ਕਿ ਆਪ ਦੀ ਅਗਵਾਈ ਵਿੱਚ ਸੈਂਕੜੇ ਗੁਰਮਤਿ ਕਲਾਸਾਂ, ਕੋਰਸ, ਗੁਰਮਤਿ ਪੁਸਤਕਾਂ, ਮੈਗਜ਼ੀਨ ਅਤੇ ਹੋਰ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।ਉਨ੍ਹਾਂ ਮਿਸ਼ਨਰੀ ਕਾਲਜਾਂ ਦੀ ਲਹਿਰ ਰਾਹੀਂ ਗੁਰਮਤਿ ਪ੍ਰਚਾਰ ਦੇ ਪੱਕੇ ਵਸੀਲੇ ਸਥਾਪਿਤ ਕੀਤੇ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾਂ ਲਾਹੇਵੰਦ ਅਤੇ ਪ੍ਰਚਾਰ ਦੇ ਕੇਂਦਰ ਰਹਿਣਗੇ।
                   ਮੋਹਨ ਸਿੰਘ ਧੂਰੀ, ਸੁਖਪਾਲ ਸਿੰਘ ਗਗੜਪੁਰ ਨੇ ਕਿਹਾ ਕਿ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਇੱਕ ਚੰਗੀ ਸੱਚੀ-ਸੁੱਚੀ ਗੁਰਮਤਿ ਸ਼ਖ਼ਸੀਅਤ ਸਾਡੇ ਪਾਸੋਂ ਵਿੱਛੜ ਗਈ ਹੈ।ਵਾਹਿਗੁਰੂ ਪਾਸ ਉਨ੍ਹਾਂ ਦੀ ਆਤਮਾ ਨੂੰ ਸਦੀਵੀ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਤੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਵੀ ਕੀਤੀ ਗਈ।
                    ਇਸ ਮੌਕੇ ਜ਼ੋਨਲ ਕੌਂਸਲ ਨੁਮਾਇੰਦੇ ਗੁਰਮੇਲ ਸਿੰਘ, ਤੀਰਥ ਸਿੰਘ, ਗੁਰਜੰਟ ਸਿੰਘ ਰਾਹੀ, ਗੁਰਨਾਮ ਸਿੰਘ, ਗਿਆਨੀ ਪਿਆਰਾ ਸਿੰਘ, ਰਾਜਵੀਰ ਸਿੰਘ ਫਤਿਹਗੜ੍ਹ ਛੰਨਾ, ਹਰਭਜਨ ਸਿੰਘ ਭੱਟੀ, ਚਮਕੌਰ ਸਿੰਘ ਚੱਠਾ, ਅਵਤਾਰ ਸਿੰਘ ਬਰਨਾਲਾ, ਰਵਿੰਦਰ ਸਿੰਘ ਦਿੜਬਾ, ਸੁਰਿੰਦਰ ਪਾਲ ਕੌਰ ਰਸੀਆ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …