Sunday, December 22, 2024

ਸ਼ਰਧਾ ਸਹਿਤ ਮਨਾਈ ਸੰਤ ਬਾਬਾ ਪਿਆਰਾ ਸਿੰਘ ਜੀ ਦੀ 52ਵੀਂ ਬਰਸੀ

ਸਮਰਾਲਾ, 21 ਮਈ (ਇੰਦਰਜੀਤ ਸਿੰਘ ਕੰਗ) – ਇੱਥੋਂ ਨੇੜਲੇ ਪਿੰਡ ਸ਼ਤਾਬਗੜ੍ਹ ਵਿਖੇ ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ 52ਵੀਂ ਬਰਸੀ ਭਾਈ ਲਾਭ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ।ਸੰਤ ਕੁਟੀਆ ਸ਼ਤਾਬਗੜ੍ਹ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਭਾਈ ਲਾਭ ਸਿੰਘ ਨੇ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੁਆਰਾ ਕੀਤੀ ਘਾਲਣਾ, ਸੇਵਾ ਅਤੇ ਤਪੱਸਿਆ ਬਾਰੇ ਚਾਨਣਾ ਪਾਇਆ।ਉਨਾਂ ਕਿਹਾ ਕਿ ਬਾਬਾ ਜੀ ਦੁਆਰਾ ਅਨੇਕਾਂ ਗੁਰਦਵਾਰਿਆਂ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਇਆ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਗੁਰੁਦਆਰਾ ਸ੍ਰੀ ਕਟਾਣਾ ਸਾਹਿਬ, ਗੁਰਦੁਆਰਾ ਸ੍ਰੀ ਬਿੱਲਾ ਕਤਲੌਰ, ਝਾੜ ਸਾਹਿਬ, ਚਮਕੌਰ ਸਾਹਿਬ, ਸ੍ਰੀ ਗੋਬਿੰਦਗੜ੍ਹ ਸਾਹਿਬ ਰਾਣਵਾਂ, ਸ੍ਰੀ ਸ਼ਹੀਦ ਬਾਬਾ ਜੁਝਾਰ ਸਿੰਘ ਭਲਿਆਣਾ ਅਤੇ ਸਮਰਾਲਾ ਸ਼ਹਿਰ ਦੇ ਅਨੇਕਾਂ ਦਰਵਾਜ਼ਿਆਂ ਦੀ ਸੇਵਾ ਸ਼ਾਮਲ ਹੈ।ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਬੀਬੀ ਸਰਬਜੀਤ ਕੌਰ ਅਤੇ ਭਾਈ ਇੰਦਰਜੀਤ ਸਿੰਘ ਕੈਨੇਡਾ ਵਾਲਿਆਂ ਦੁਆਰਾ ਕੀਤੀ ਗਈ।
              ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਬਾਬਾ ਗੁਰਮੁੱਖ ਸਿੰਘ ਧਨੌਲਾ, ਕੇਵਲਜੀਤ ਸਿੰਘ ਭੁੱਲਰ, ਬਲਜਿੰਦਰ ਸਿੰਘ ਬਰਵਾਲੀ, ਬਹਾਦਰ ਸਿੰਘ ਸੁਹਾਵੀ, ਅਵਤਾਰ ਸਿੰਘ ਪੋਹਲੋਮਾਜਰਾ, ਹਰਬੰਸ ਸਿੰਘ ਧਨੌਲਾ, ਗੁਰਪ੍ਰੀਤ ਸਿੰਘ ਰਾਜੇਵਾਲ, ਇੰਸ: ਕੇਸਰ ਸਿੰਘ, ਸੁਦਾਗਰ ਸਿੰਘ ਏ.ਐਸ.ਆਈ, ਡਾ. ਗੁਰਵਿੰਦਰ ਸਿੰਘ ਬਹਿਲੋਲਪੁਰ, ਹਰਬੰਸ ਸਿੰਘ ਨੰਬਰਦਾਰ ਝਾੜ ਸਾਹਿਬ, ਤਰਲੋਚਨ ਸਿੰਘ ਸਾਬਕਾ ਸਰਪੰਚ ਝਾੜ ਸਾਹਿਬ, ਕੇਸਰ ਸਿੰਘ ਮੋਹਾਲੀ, ਸੇਵਾ ਸਿੰਘ, ਹਰਬੰਸ ਸਿੰਘ, ਬਿੱਕਰ ਸਿੰਘ ਆਦਿ ਤੋਂ ਇਲਾਵਾ ਸ਼ਰਧਾਲੂਆਂ ਦਾ ਅੀਹਮ ਯੋਗਦਾਨ ਰਿਹਾ।
ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …