Tuesday, December 24, 2024

ਮਾਮਲਾ ਦਲਿਤ ਵਿਅਕਤੀ ‘ਤੇ ਕੀਤੇ ਹਮਲੇ ਦਾ, ਐਸ.ਸੀ ਕਮਿਸਨ ਦੇ ਮੈਂਬਰ ਕੋਲ ਪੁੱਜੀ ਸ਼ਿਕਾਇਤ

ਐਸ.ਐਸ.ਪੀ ਪਠਾਨਕੋਟ ਤੋਂ 15 ਜੂਨ ਨੂੰ ਮੰਗੀ ਰਿਪੋਰਟ

ਪਠਾਨਕੋਟ, 27 ਮਈ (ਪੰਜਾਬ ਪੋਸਟ ਬਿਊਰੋ) – ਪੁਲਿਸ ਥਾਣਾ ਸਦਰ ਦੀ ਪੁਲਿਸ ਵਲੋਂ ਦਲਿਤ ਪਰਿਵਾਰ ਨੂੰ ਅਣਸੁਣਿਆਂ ਕਰਨ ‘ਤੇ ਅੱਜ ਪੀੜਤ ਹੀਰਾ ਲਾਲ ਪੁੱਤਰ ਅਸ਼ੋਕ ਕੁਮਾਰ ਵਾਸੀ ਸਰਨਾ ਨੇ ਪੰਜਾਬ ਰਾਜ ਐਸ.ਸੀ ਕਮਿਸਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਦੇ ਨਾਲ ਮੁਲਾਕਾਤ ਕੀਤੀ।
ਸ਼ਿਕਾਇਤਕਰਤਾ ਹੀਰਾ ਲਾਲ ਨੇ ਡਾ. ਤਰਸੇਮ ਸਿੰਘ ਸਿਆਲਕਾ ਨੂੰ ਸਿਕਾਇਤ ਦੀ ਕਾਪੀ ਸੌਂਪਦਿਆਂ ਹੋਇਆਂ ਦੱਸਿਆ ਕਿ 3 ਮਈ 2021 ਨੂੰ ਮੇਰੇ ਤੇ ਹਮਲਾ ਕਰਕੇ ਹਮਲਾਵਾਰ ਨੇ ਉਸਦੇ ਹੱਥ ਦੀ ਉਂਗਲ ਹੀ ਵੱਢ ਦਿੱਤੀ ਹੈ,
                       ਜੋ ਅੱਧੀ ਲੱਥ ਗਈ ਹੈ।ਪਰ ਪੁਲਿਸ ਨੇ ਦੋਸ਼ੀਆਂ ‘ਤੇ ਬਣਦੀਆਂ ਸੰਗੀਨ ਧਰਾਵਾਂ ਅਨੁਸਾਰ ਕੇਸ ਰਜਿਸਟਰਡ ਕਰਕੇ ਐਮ.ਐਲ.ਆਰ ਅਧਾਰਿਤ ਉਸ ਦੇ ਬਿਆਨਾਂ ਨੂੰ ਕਲਮਬੰਦ ਨਹੀਂ ਕੀਤਾ ਗਿਆ ਹੈ।
                     ਸ਼ਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਡਾ. ਸਿਆਲਕਾ ਨੇ ਐਸ.ਐਸ.ਪੀ ਪਠਾਨਕੋਟ ਨੂੰ ਫੋਨ ‘ਤੇ ਸਾਰਾ ਮਾਮਲਾ ਸਮਝਾਉਂਦੇ ਹੋਏ, ਪੀੜਤ ਧਿਰ ਦੀ ਕਨੂੰਨ ਅਨੁਸਾਰ ਸੁਣਵਾਈ ਕਰਨ ਲਈ ਕਿਹਾ ਅਤੇ ਹਦਾਇਤ ਕੀਤੀ ਹੈ ਕਿ ਦੋਸ਼ੀ ਧਿਰ ਖਿਲਾਫ ਐਟਰੋਸਿਟੀ ਐਕਟ ਦੀਆਂ ਧਰਾਵਾਂ ਦੇ ਨਾਲ ਅੰਡਰ ਐਕਸਰਾ ਦੀ ਰਿਪੋਰਟ ‘ਚ ਹੋਏ ਖੁਲਾਸੇ ਤੋਂ ਬਾਅਦ ਬਣਦੀ ਧਾਰਾਂਵਾਂ ਨਾਲ ਐਡ ਕਰਕੇ ਜ਼ੁਰਮ ‘ਚ ਵਾਧਾ ਕੀਤਾ ਜਾਵੇ।
                    ਡਾ. ਸਿਆਲਕਾ ਨੇ ਦੱਸਿਆ ਕਿ ਉਨਾਂ ਨੇ ਐਸ.ਐਸ.ਪੀ ਪਠਾਨਕੋਟ ਨੂੰ ਭੇਜੇ ਪੱਤਰ ‘ਚ ਦੋਸ਼ੀ ਧਿਰ ਖਿਲਾਫ ਬਣਦੀ ਕਾਰਵਾਈ ਕਰਨ ਉਪਰੰਤ 15 ਜੂਨ 2021 ਨੂੰ ਕੀਤੀ ਜਾਣ ਵਾਲੀ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ ਮੰਗ ਲਈ ਹੈ।
                  ਇਸ ਮੌਕੇ ਸਤਨਾਮ ਸਿੰਘ ਗਿੱਲ ਪੀ.ਆਰ.ਓ ਅਤੇ ਲਖਵਿੰਦਰ ਸਿੰਘ ਅਟਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …