ਕਪੂਰਥਲਾ, 1 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਅੰਦਰ ਕੋਵਿਡ ਵੈਕਸੀਨੇਸ਼ਨ ਦੀ ਗਿਣਤੀ 1.5 ਲੱਖ ਦੇ ਕਰੀਬ ਪੁੱਜ ਗਈ ਹੈ, ਜਦਕਿ ਬੀਤੇ ਦਿਨ ਤੱਕ ਪੂਰੇ ਜ਼ਿਲੇ ਵਿੱਚ 144950 ਲੋਕਾਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਥਾਪਿਤ ਕੀਤੇ ਗਏ 28 ਸਥਾਈ ਵੈਕਸੀਨੇਸ਼ਨ ਸੈਂਟਰਾਂ ਵਿਖੇ ਵੈਕਸੀਨੇਸ਼ਨ ਚੱਲ ਰਹੀ ਹੈ, ਜਿਸ ਤਹਿਤ ਹੁਣ ਦੂਜੀ ਡੋਜ਼ ਲਗਵਾਉਣ ਵਾਲਿਆਂ ਤੋਂ ਇਲਾਵਾ 18 ਤੋਂ 44 ਸਾਲ ਦੇ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਅਤੇ 18 ਤੋਂ 44 ਸਾਲ ਵਾਲੇ ਉਸਾਰੀ ਵਰਗ ਦੇ ਕਾਮਿਆਂ ਦੀ ਵੈਕਸੀਨੇਸ਼ਨ ਹੋ ਰਹੀ ਹੈ।ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।
ਕੁੱਲ ਵੈਕਸੀਨੇਸ਼ਨ ਵਿੱਚ ਸਭ ਤੋਂ ਜ਼ਿਆਦਾ ਸੀਨੀਅਰ ਸਿਟੀਜਨ ਸ਼੍ਰੇਣੀ ਦਾ ਟੀਕਾਕਰਨ ਹੋਇਆ ਹੈ, ਜਿਨਾਂ ਦੀ ਗਿਣਤੀ 77418 ਹੈ।ਇਸ ਤੋਂ ਇਲਾਵਾ 45 ਤੋਂ 60 ਸਾਲ ਦੀ ਉਮਰ ਵਰਗ ਵਿਚ 22358 ਵਿਅਕਤੀਆਂ ਨੂੰ ਵੈਕਸੀਨ ਲੱਗੀ ਹੈ, ਜਦਕਿ 18 ਤੋਂ 44 ਸਾਲ ਵਾਲੇ ਗੰਭੀਰ ਬਿਮਾਰੀਆਂ ਵਾਲੇ ਗਰੁੱਪ ਵਿੱਚ 13596 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।18 ਤੋਂ 44 ਸਾਲ ਦੀ ਸ਼੍ਰਣੀ ਦੇ ਵਿੱਚ ਵੀ ਉਸਾਰੀ ਵਰਗ ਦੇ 3823 ਕਾਮਿਆਂ ਨੂੰ ਵੈਕਸੀਨ ਲਗਾਈ ਗਈ ਹੈ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਅਤੇ ਸਾਰੀਆਂ 28 ਸੈਸ਼ਨ ਸਾਈਟਾਂ ‘ਤੇ ਵੈਕਸੀਨੇਸ਼ਨ ਤੋਂ ਬਾਅਦ ਟੀਕਾ ਲਗਵਾਉਣ ਵਾਲੇ ਵਿਅਕਤੀ ਨੂੰ ਆਬਜਰਵੇਸ਼ਨ ਵਿਚ ਰੱਖਣ ਦੇ ਪ੍ਰਬੰਧਾਂ ਤੋਂ ਇਲਾਵਾ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …