Sunday, December 22, 2024

ਰਾਮਤੀਰਥ ਸਰੋਵਰ ਲਈ ਪਾਣੀ ਸਾਫ ਕਰਨ ਵਾਲੇ ਫਿਲਟਰ ਲਗਾਉਣ ਦਾ ਕੰਮ ਸ਼ੁਰੂ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਭਗਵਾਨ ਵਾਲਮੀਕ ਦੇ ਤੀਰਥ ਸਥਾਨ ਰਾਮਤੀਰਥ ਵਿਖੇ ਬਣੇ ਸਰੋਵਰ ਦੇ ਪਾਣੀ ਨੂੰ ਸਾਫ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਫਿਲਟਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਬੋਰਡ ਦੇ ਜਨਰਲ ਮੈਨੇਜਰ ਪੀ.ਕੁਮਾਰ ਨੇ ਦੱਸਿਆ ਕਿ 23 ਅਕਤੂਬਰ 2020 ਨੂੰ ਬੋਰਡ ਦੀ ਹੋਈ ਮੀਟਿੰਗ ਵਿਚ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਫਿਲਟਰ ਲਗਾਉਣ ਦੀ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰੱਖੀ ਸੀ, ਜਿਸ ਨੂੰ ਉਨਾਂ ਨੇ ਪ੍ਰਵਾਨ ਕਰ ਲਿਆ ਸੀ।ਉਨਾਂ ਦੱਸਿਆ ਕਿ ਫਿਲਟਰ ਲਗਾਉਣ ਦਾ ਕੰਮ ਰਸਮੀ ਤੌਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ 6 ਮਹੀਨੇ ‘ਚ ਪੂਰਾ ਹੋ ਜਾਵੇਗਾ।ਇਸ ਉਤੇ ਕਰੀਬ 3.50 ਕਰੋੜ ਰੁਪਏ ਦੀ ਲਾਗਤ ਆਵੇਗੀ।ਉਨਾਂ ਕਿਹਾ ਕਿ ਇਸ ਕੰਮ ਵਿੱਚ ਸਹਾਇਕ ਸੈਕਟਰੀ ਸਭਿਆਚਾਰ ਵਿਭਾਗ ਸੰਜੈ ਕੁਮਾਰ ਨੇ ਨਿੱਜੀ ਦਿਲਚਸਪੀ ਲੈ ਕੇ ਸਾਰੀਆਂ ਜਰੂਰਤਾਂ ਪੂਰੀਆਂ ਕਰਵਾਈਆਂ ਅਤੇ ਇਸ ਕੰਮ ਲਈ ਜੋ ਥਾਂ ਚਾਹੀਦਾ ਸੀ, ਉਹ ਮਾਤਾ ਲਾਲ ਦੇਵੀ ਟਰੱਸਟ ਨੇ ਅਸ਼ੋਕ ਸੋਨੀ ਦੀ ਅਗਵਾਈ ‘ਚ ਦਿੱਤਾ ਹੈ।ਇਹ ਫਿਲਟਰ ਲੱਗਣ ਨਾਲ ਸਰੋਵਰ ਦਾ ਪਾਣੀ ਸਦਾ ਸਾਫ ਰਹੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …