Monday, December 23, 2024

ਚੀਫ ਖਾਲਸਾ ਦੀਵਾਨ ਵਲੋਂ ਕੋਰੋਨਾ ਬਚਾਅ ਹਿੱਤ ਟੀਕਾਕਰਨ ਕੈਂਪ

ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ) – ਸਰਕਾਰੀ ਸਿਹਤ ਵਿਭਾਗ ਦੇ ਸਹਿਯੋਗ ਨਾਲ ਚੀਫ ਖਾਲਸਾ ਦੀਵਾਨ ਵਲੋਂ ਸੈਂਟਰਲ ਖਾਲਸਾ ਯਤੀਮਖਾਨਾ ਵਿਖੇ ਕੋਵਿਡ-19 ਦੇ ਬਚਾਅ ਹਿੱਤ ਟੀਕਾਕਰਨ ਕੈਂਪ ਲਗਾਇਆ ਗਿਆ।ਦੀਵਾਨ ਪ੍ਰਧਾਨ ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੈਂਟਰਲ ਖਾਲਸਾ ਯਤੀਮਖਾਨਾ ਦੇ ਮੈਂਬਰ ਇੰਚਾਰਜ਼ ਤੇ ਚੇਅਰਮੈਨ ਸੀ.ਕੇ.ਡੀ ਸਕੂਲਜ਼ ਭਾਗ ਸਿੰਘ ਅਣਖੀ ਅਤੇ ਮੈਂਬਰ ਇੰਚਾਰਜ ਪ੍ਰੋ: ਵਰਿਆਮ ਸਿੰਘ ਦੀ ਦੇਖ-ਰੇਖ ਹੇਠ ਲਗਾਏ ਗਏ ਟੀਕਾਕਰਨ ਕੈਂਪ ਵਿੱਚ ਲਗਭਗ 100 ਵਿਅਕਤੀਆਂ ਨੂੰ ਟੀਕੇ ਲਗਾਏ ਗਏ।
                     ਦੀਵਾਨ ਪ੍ਰਧਾਨ ਨਿਰਮਲ ਸਿੰਘ ਅਤੇ ਚੇਅਰਮੈਨ ਸੀ.ਕੇ.ਡੀ ਸਕੂਲਜ ਭਾਗ ਸਿੰਘ ਅਣਖੀ ਨੇ ਸਿਹਤ ਵਿਭਾਗ ਦੀ ਟੀਮ ਅਤੇ ਉਥੇ ਟੀਕਾ ਲਗਵਾਉਣ ਆਏ ਕਰਮਚਾਰੀਆਂ ਅਤੇ ਆਮ ਲੋਕਾਂ ਦੀ ਹੋਸਲਾ ਹਫਜਾਈ ਕਰਦਿਆਂ ਕੋਰੋਨਾ ਮਹਾਂਮਾਰੀ ਨਾਲ ਲੜਾਈ ਅਤੇ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਨੂੰ ਸਭ ਤੋਂ ਮਹੱਤਵਪੂਰਨ ਹਥਿਆਰ ਦੱਸਿਆ।ਉਨਾਂ ਕਿਹਾ ਕਿ ਕੋਰੋਨਾ ਪ੍ਰਭਾਵਿਤ ਹੋਣ ‘ਤੇ ਟੀਕਾਕਰਨ ਕਰਵਾ ਚੁੱਕਾ ਵਿਅਕਤੀ ਆਮ ਵਿਅਕਤੀ ਨਾਲੋਂ ਜਲਦੀ ਸਿਹਤਯਾਬ ਹੋ ਜਾਂਦਾ ਹੈ।ਪਰ ਮਾਹਿਰਾਂ ਵਲੋਂ ਕੋਰੋਨਾ ਦੀ ਤੀਸਰੀ ਘਾਤਕ ਲਹਿਰ ਆਉਣ ਦੀ ਚਿਤਾਵਨੀ ਦੇਣ ਦੇ ਬਾਵਜ਼ੂਦ ਵੀ ਆਮ ਲੋਕ ਕੋਰੋਨਾ ਸੰਬੰਧੀ ਨਾ ਗੰਭੀਰ ਅਤੇ ਨਾ ਹੀ ਜਾਗਰੂਕ ਹਨ।ਕੋਰੋਨਾ ਵਿਰੁੱਧ ਇਸ ਕਠਿਨ ਲੜਾਈ ਨੂੰ ਹਰ ਹਾਲਤ ਵਿੱਚ ਜਿੱਤਣ ਲਈ ਉਹਨਾਂ ਨੇ ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਲੋਕਾਂ ਦਾ ਸਹਿਯੋਗ ਅਤਿ ਜਰੂਰੀ ਦੱਸਿਆ।ਉਹਨਾਂ ਨੇ ਐਲਾਨ ਕੀਤਾ ਕਿ ਛੇਤੀ ਹੀ ਚੀਫ਼ ਖ਼ਾਲਸਾ ਦੀਵਾਨ ਦੇ ਹੋਰਨਾਂ ਅਦਾਰਿਆਂ ਵਿਚ ਕਰਮਚਾਰੀਆਂ ਦੀ ਸਹੂਲਤ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਟੀਕਾਕਰਨ ਕੈਂਪ ਲਗਾਇਆ ਜਾਵੇਗਾ।ਇਸ ਤੋਂ ਇਲਾਵਾ ਦੀਵਾਨ ਅਧੀਨ ਚੱਲ ਰਹੇ 50 ਵਿਦਿਅਕ ਅਦਾਰਿਆਂ ਦੇ ਹਰ ਇਕ ਕਰਮਚਾਰੀ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ।
                ਇਸ ਮੌਕੇ ਰਜਿੰਦਰ ਸਿੰਘ ਮਰਵਾਹਾ, ਕੁਲਵਿੰਦਰ ਸਿੰਘ ਮਰਵਾਹਾ, ਸੁਪਰਡੈਂਟ ਗੁਰਚਰਨ ਸਿੰਘ ਘਰਿੰਡਾ, ਡਾ: ਦਰਸ਼ਨ ਕੌਰ ਸੋਹੀ, ਡਾ: ਨੀਲਮ, ਡਾ: ਜੋਤੀ, ਡਾ: ਮਨਵਿੰਦਰ ਕੌਰ, ਡਾ: ਦਵਿੰਦਰ ਕੌਰ, ਸਟਾਫ ਨਰਸ ਸ੍ਰੀਮਤੀ ਮਨਜੀਤ ਕੌਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …