ਕਿਸਾਨ ਸਭਾ ਤੇ ਭਰਾਤਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਆਯੋਜਿਤ
ਸੰਗਰੂਰ, 6 ਜੂਨ (ਜਗਸੀਰ ਲੌਂਗੋਵਾਲ) – ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਸੀਟੂ ਤੇ ਜਨਵਾਦੀ ਨੌਜਵਾਨ ਸਭਾ ਦੀ ਸਾਂਝੀ ਮੀਟਿੰਗ ਕਾਮਰੇਡ ਜਰਨੈਲ ਸਿੰਘ ਜਨਾਲ ਦੀ ਪ੍ਰਧਾਨਗੀ ਹੇਠ ਚਮਕ ਭਵਨ ਸੰਗਰੂਰ ਵਿਖੇ ਹੋਈ।
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚਲ ਰਹੇ ਕਿਸਾਨੀ ਘੋਲ ਨੂੰ ਹੋਰ ਤਿੱਖਾ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ।ਕਾਮਰੇਡ ਜਰਨੈਲ ਸਿੰਘ ਜਨਾਲ ਨੇ ਕਿਹਾ ਕਿ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਕੁੱਲ ਹਿੰਦ ਕਿਸਾਨ ਸਭਾ ਵਲੋਂ ਸਿੰਘੂ ਬਾਰਡਰ `ਤੇ ਮਨਾਇਆ ਜਾਵੇਗਾ।ਜਿਸ ਵਿੱਚ ਜਿਲ੍ਹਾ ਸੰਗਰੂਰ ਵਿੱਚੋਂ ਸਾਥੀਆਂ ਦੇ ਜਾਣ ਲਈ ਡਿਊਟੀਆਂ ਲਾਈਆਂ ਗਈਆਂ।ਇਸ ਵਿੱਚ ਜਿਲ੍ਹੇ ਵਿੱਚੋਂ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੀਆਂ।ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੋ ਵੀ ਸੰਯੁਕਤ ਕਿਸਾਨ ਮੋਰਚੇ ਵਲੋਂ ਸੱਦਾ ਦਿੱਤਾ ਜਾਵੇਗਾ, ਉਸ ਨੂੰ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਵਧ ਚੜ੍ਹ ਕੇ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਕੁਲਵਿੰਦਰ ਭੂਦਨ, ਰਾਮ ਸਿੰਘ ਸੋਹੀਆਂ, ਕਰਤਾਰ ਮਹੋਲੀ, ਵਰਿੰਦਰ ਕੌਸ਼ਿਕ, ਇੰਦਰਪਾਲ ਪੁੰਨਵਾਲ, ਸਤਵੀਰ ਤੁੰਗਾਂ, ਚਮਕੌਰ ਖੇੜੀ, ਅਮਰੀਕ ਕਾਂਝਲਾ, ਸੁਖਵੰਤ ਭਸੌੜ,ਦਰਬਾਰਾ ਸਿੰਘ ਬੇਨੜਾ, ਦਰਸ਼ਨ ਕੁਠਾਲਾ, ਪਾਲ ਸਿੰਘ ਨਮੋਲ, ਗੁਰਮੇਲ ਜਨਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।